ਪੰਜਾਬ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਦੇ ਡੇਢ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫ੍ਰੰਸ ਕੀਤੀ ਹੈ। ਕੈਪਟਨ ਸਿੰਘ ਨੇ ਅੱਜ ਆਪਣੇ ਵਿਰੋਧੀਆਂ ‘ਤੇ ਵੱਡੇ ਹਮਲੇ ਕੀਤੇ ਹਨ। ਉੱਥੇ ਹੀ ਆਪਣੀ ਨਵੀਂ ਪਾਰਟੀ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ। ਕੈਪਟਨ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਨਵਜੋਤ ਸਿੱਧੂ ਨੇ ਸਾਬਕਾ CM ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਕੈਪਟਨ ਨੂੰ ਬੀਜੇਪੀ ਦਾ ਵਫ਼ਾਦਾਰ ਦੱਸਿਆ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਇਨਫੋਰਸਮੈਂਟ ਡਾਇਰੈਕਟੋਰੇਟ(ED )ਜ਼ਰੀਏ ਕੰਟਰੋਲ ਕੀਤੇ ਗਏ ਮੁੱਖ ਮੰਤਰੀ ਸਨ ਤੇ ਖੁਦ ਨੂੰ ਬਚਾਉਣ ਲਈ ਪੰਜਾਬ ਦੇ ਹਿੱਤਾ ਨਾਲ ਸਮਝੌਤਾ ਕੀਤਾ। ਕੈਪਟਨ ਪੰਜਾਬ ਦੇ ਵਿਕਾਸ ਅਤੇ ਇਨਸਾਫ਼ ਨੂੰ ਰੋਕਣ ਵਾਲੀ ਨੈਗੇਟਿਵ ਫੋਰਸ ਸਨ।
We the 78 MLAs of Congress, could never imagine, what we received an arm-twisted, ED controlled BJP loyal Chief Minister of Punjab @capt_amarinder … who sold the interests of Punjab to save his skin ! You were the negative force stalling Justice & development of Punjab
— Navjot Singh Sidhu (@sherryontopp) October 27, 2021
ਸਿੱਧੂ ਨੇ ਟਵੀਟ ਕਰ ਕਿਹਾ ਕਿ, “ਅਸੀਂ ਕਾਂਗਰਸ ਦੇ 78 ਵਿਧਾਇਕ, ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ED ਦੇ ਕੰਟਰੋਲ ਵਾਲੇ ਪੰਜਾਬ ਦੇ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਲਣਗੇ ਜਿਨ੍ਹਾਂ ਦੀ ਨਬਜ਼ ਭਾਜਪਾ ਹੱਥ ਸੀ। ਜਿਸ ਨੇ ਆਪਣੀ ਖੱਲ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ ! ਤੁਸੀਂ ਪੰਜਾਬ ਦੇ ਨਿਆਂ ਅਤੇ ਵਿਕਾਸ ਨੂੰ ਰੋਕਣ ਵਾਲੀ ਨਕਾਰਾਤਮਕ ਸ਼ਕਤੀ ਸੀ।”