ਵਾਈਕਾਟੋ ਦੇ ਕੁੱਝ ਹਿੱਸੇ ਅੱਜ ਰਾਤ 11.59 ਵਜੇ ਤੋਂ ਲੈਵਲ 3 ਦੀਆਂ ਆਸਾਨ ਪਾਬੰਦੀਆਂ (ਕੁੱਝ ਢਿੱਲ ) ਨਾਲ ਆਕਲੈਂਡ ਵਿੱਚ ਸ਼ਾਮਿਲ ਹੋਣਗੇ, ਭਾਵ ਪਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ, ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸਦਾ ਮਤਲਬ ਹੈ ਕਿ ਲੋਕ ਕਿਸੇ ਹੋਰ ਘਰ ਦੇ ਲੋਕਾਂ (ਵੱਧ ਤੋਂ ਵੱਧ 10 ਲੋਕਾਂ ਦੇ ਨਾਲ) ਦੇ ਨਾਲ ਇੱਕ ਬਾਹਰੀ ਇਕੱਠ ਕਰਨ ਦੇ ਯੋਗ ਹੋਣਗੇ ਅਤੇ ਗੋਲਫ, ਸ਼ਿਕਾਰ, ਸਮੁੰਦਰੀ ਜਹਾਜ਼/ਬੋਟਿੰਗ, ਫਿਸ਼ਿੰਗ, ਸਕੂਬਾ ਡਾਈਵਿੰਗ, ਜੈਟਸਕੀਇੰਗ ਅਤੇ ਮਨੋਰੰਜਨ ਉਡਾਣ ਵਰਗੀਆਂ ਹੋਰ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਲੈਣ ਦੇ ਯੋਗ ਹੋਣਗੇ।
ਲੋਕ ਫਿਜ਼ੀਓਥੈਰੇਪਿਸਟ, ਕਾਇਰੋਪ੍ਰੈਕਟਰਸ ਅਤੇ ਓਸਟੀਓਪੈਥਾਂ ਨਾਲ ਵੀ ਆਹਮੋ-ਸਾਹਮਣੇ ਮੁਲਾਕਾਤ ਕਰ ਸਕਦੇ ਹਨ। Early childhood ਦੇ ਸੈਂਟਰ ਵੀ ਦੁਬਾਰਾ ਖੁੱਲ੍ਹ ਸਕਦੇ ਹਨ, ਹਰੇਕ ਬੱਬਲ ਵਿੱਚ ਵੱਧ ਤੋਂ ਵੱਧ 10 ਬੱਚਿਆਂ ਦੇ ਨਾਲ। ਹਿਪਕਿਨਜ਼ ਨੇ ਕਿਹਾ ਕਿ ਪਾਬੰਦੀਆਂ ਵਿੱਚ ਢਿਲ ਦੀ ਸੋਮਵਾਰ ਨੂੰ ਆਕਲੈਂਡ ਦੇ ਨਾਲ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਸਮਝਾਇਆ ਕਿ ਪਾਬੰਦੀਆਂ ਵਿੱਚ ਸਿਰਫ “ਥੋੜੀ ਜਿਹੀ” ਢਿੱਲ ਆਈ ਹੈ ਕਿਉਂਕਿ ਸਿਹਤ ਅਧਿਕਾਰੀ “ਅਜੇ ਪਬੰਦੀਆਂ ਨੂੰ ਘੱਟ ਕਰਨ ਲਈ ਸਹਿਜ ਨਹੀਂ ਸਨ” ਕਿਉਂਕ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਹਿਪਕਿਨਜ਼ ਨੇ ਕਿਹਾ ਕਿ ਸਿਹਤ ਅਧਿਕਾਰੀ ਅਜੇ ਵੀ ਖੇਤਰ ਵਿੱਚ ਵਾਇਰਸ ਨੂੰ ਖਤਮ ਕਰਨ ਦਾ ਟੀਚਾ ਬਣਾ ਰਹੇ ਸਨ। ਰੈਗਲਾਨ, Te Kauwhata, ਹੰਟਲੀ, Ngāruawāhia, ਅਤੇ ਹੈਮਿਲਟਨ ਸਿਟੀ 3 ਅਕਤੂਬਰ ਤੋਂ ਲੈਵਲ 3 ਵਿੱਚ ਸਨ। ਸੀਮਾ ਨੂੰ 7 ਅਕਤੂਬਰ ਨੂੰ ਵਾਈਟੋਮੋ ਜ਼ਿਲ੍ਹਾ (Te Kuiti ਸਮੇਤ), ਵਾਈਪਾ ਜ਼ਿਲ੍ਹਾ ਅਤੇ ਓਟੋਰੋਹੰਗਾ ਜ਼ਿਲ੍ਹੇ ਨੂੰ ਸ਼ਾਮਿਲ ਕਰਨ ਲਈ ਵਧਾਇਆ ਗਿਆ ਸੀ। ਹੁਣ ਤੱਕ ਵਾਈਕਾਟੋ ਖੇਤਰ ਵਿੱਚ 97 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 27 ਠੀਕ ਹੋ ਚੁੱਕੇ ਹਨ।