ਕੋਰੋਨਾ ਦੇ ਕਹਿਰ ਕਾਰਨ ਬੰਦ ਕੀਤੇ ਗਏ ਸਕੂਲ ਹੁਣ 10 ਹਫ਼ਤਿਆਂ ਬਾਅਦ ਦੁਆਰਾ ਖੁੱਲ੍ਹ ਗਏ ਹਨ। ਆਕਲੈਂਡ ਵਿੱਚ 11 ਤੋਂ 13 ਸਾਲ ਦੇ ਵਿਦਿਆਰਥੀ ਮੰਗਲਵਾਰ ਤੋਂ ਸਕੂਲ ਵਾਪਿਸ ਜਾ ਸਕਦੇ ਹਨ। ਇਸ ਦੌਰਾਨ ਸਖਤ ਜਨਤਕ ਸਿਹਤ ਉਪਾਵਾਂ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ, ਪਰ ਸਾਰੇ ਸੈਕੰਡਰੀ ਸਕੂਲਾਂ ਨੇ ਇਸ ਕਦਮ ਦਾ ਸਵਾਗਤ ਨਹੀਂ ਕੀਤਾ ਹੈ, ਕੁੱਝ ਨੇ ਬੰਦ ਰੱਖਣ ਦਾ ਹੀ ਵਿਕਲਪ ਚੁਣਿਆ ਹੈ।
ਆਕਲੈਂਡ ਵਿੱਚ ਛੋਟੇ ਬੱਚੇ ਅਜੇ ਘਰ ਤੋਂ ਹੀ ਪੜ੍ਹਾਈ ਜਾਰੀ ਰੱਖਣਗੇ, ਪਰ ਇਹ ਸਮਝਿਆ ਜਾ ਰਿਹਾ ਹੈ ਕਿ ਕੈਬਨਿਟ ਸਮੀਖਿਆ ਕਰੇਗੀ, ਕਿ ਕੀ ਨਵੇਂ ਸਾਲ ਤੋਂ ਪਹਿਲਾਂ ਉਨ੍ਹਾਂ ਲਈ ਸਕੂਲ ਵਿੱਚ ਵਾਪਸੀ ਸੰਭਵ ਹੈ। Onehunga ਹਾਈ ਸਕੂਲ ਵਿੱਚ ਭਾਵਨਾਵਾਂ ਮਿਲੀਆਂ-ਜੁਲੀਆਂ ਹਨ, ਕੁੱਝ ਵਿਦਿਆਰਥੀ ਅਤੇ ਅਧਿਆਪਕ ਵਾਪਿਸ ਜਾਣ ਲਈ ਉਤਸ਼ਾਹਿਤ ਹਨ, ਜਦਕਿ ਦੂਸਰੇ ਚਿੰਤਤ ਮਹਿਸੂਸ ਕਰ ਰਹੇ ਹਨ। ਹੈੱਡ ਪ੍ਰੀਫੈਕਟ ਡੈਲਿਨ ਟੈਫੀਟੀ ਦਾ ਕਹਿਣਾ ਹੈ ਕਿ ਉਹ ਵਾਪਿਸ ਆਉਣ ਲਈ ਘਬਰਾਇਆ ਹੋਇਆ ਹੈ ਕਿਉਂਕਿ ਕੇਸ ਅਜੇ ਵੀ ਵੱਧ ਰਹੇ ਹਨ ਪਰ ਆਪਣੇ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ ਹੈ।