[gtranslate]

ਗੁਰਨਾਮ ਚੜੂਨੀ ਦਾ ਵੱਡਾ ਐਲਾਨ, ਕਿਹਾ – ‘ਨਵੀਂ ਪਾਰਟੀ ਬਣਾ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਲੜਾਂਗੇ ਚੋਣ’

gurnam chadhunis big announcement says

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ 2022 ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਚੜੂਨੀ ਨੇ ਆਪਣੇ ਪਹਿਲਾ ਵਾਲੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ।

ਐਤਵਾਰ ਨੂੰ ਬਠਿੰਡਾ ਤੋਂ ਸਮੇਂ ਹਾਜੀ ਰਤਨ ਵਿਖੇ ਇੱਕ ਪੈਟਰੋਲ ਪੰਪ ‘ਤੇ ਕੁੱਝ ਸਮੇਂ ਲਈ ਰੁਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਹ ਨਵੀਂ ਪਾਰਟੀ ਬਣਾ ਕੇ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨਗੇ। ਚੜੂਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦਾ ਉਮੀਦਵਾਰ ਉਹ ਹੋਵੇਗਾ ਜੋ ਕਿਸਾਨ ਹੈ।

Leave a Reply

Your email address will not be published. Required fields are marked *