ਮੰਗਲਵਾਰ ਸਵੇਰੇ ਬਾਲਕਲੂਥਾ ‘ਚ ਇੱਕ ਕਾਰ ਦੇ ਰੇਲਗੱਡੀ ਨਾਲ ਟਕਰਾਉਣ ਤੋਂ ਬਾਅਦ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਹਾਦਸਾ ਹਾਈ ਸਟਰੀਟ ‘ਤੇ ਸਵੇਰੇ 10.20 ਵਜੇ ਦੇ ਕਰੀਬ ਹੋਇਆ ਹੈ। ਸੇਂਟ ਜੌਨ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਜਿਨ੍ਹਾਂ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਨੂੰ ਬਾਲਕਲੂਥਾ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ।
