ਮੰਗਲਵਾਰ ਦੁਪਹਿਰ ਕੋਰੋਮੰਡਲ ਵਿੱਚ 13 ਮੀਟਰ ਲੰਬੀ ਐਲੂਮੀਨੀਅਮ ਦੀ ਕਿਸ਼ਤੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਈਕਾਟੋ ਖੇਤਰੀ ਕੌਂਸਲ ਨੇ ਕਿਹਾ ਕਿ ਸਮੁੰਦਰੀ ਅਧਿਕਾਰੀ ਅੱਜ ਸ਼ਾਮ ਮਰਕਰੀ ਬੇਅ ਵਿੱਚ ਸੈਂਟਰ ਆਈਲੈਂਡ ਦੇ ਨੇੜੇ ਕਿਸ਼ਤੀ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੇ ਸਨ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਅੱਗ ਕਿਵੇਂ ਲੱਗੀ। ਡਿਪਟੀ ਖੇਤਰੀ ਹਾਰਬਰਮਾਸਟਰ ਹੇਡਨ ਕੋਬਰਨ ਨੇ ਕਿਹਾ: “ਅਸੀਂ ਕਿਸ਼ਤੀ ‘ਚ ਸਵਾਰ ਕਪਤਾਨ ਨਾਲ ਗੱਲ ਕੀਤੀ ਹੈ ਅਤੇ ਇਹ ਨਿਰਧਾਰਤ ਕੀਤਾ ਹੈ ਕਿ ਉਸਨੂੰ ਕਿਸੇ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੈ।”
