ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ਵਿੱਚ ਦਿਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਫਰਾਂਸਿਸ ਨੂੰ ਹਾਲ ਹੀ ਵਿੱਚ ਨਮੂਨੀਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੋਪ ਫਰਾਂਸਿਸ ਦੇ ਦਿਹਾਂਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਫਰਾਂਸਿਸ 88 ਸਾਲਾਂ ਦੇ ਸਨ। ਇੱਕ ਦਿਨ ਪਹਿਲਾਂ ਹੀ, ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਮਿਲੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕ ਸੋਗ ਵਿੱਚ ਡੁੱਬ ਗਏ ਹਨ। ਏਪੀ ਦੀ ਰਿਪੋਰਟ ਦੇ ਅਨੁਸਾਰ, ਪੋਪ ਫਰਾਂਸਿਸ ਦੀ ਮੌਤ ਦਾ ਐਲਾਨ ਵੈਟੀਕਨ ਦੇ ਕੈਮਰਲੇਂਗੋ ਕਾਰਡੀਨਲ ਕੇਵਿਨ ਫੈਰੇਲ ਦੁਆਰਾ ਕੀਤਾ ਗਿਆ ਸੀ। ਕੈਮਰਲੇਂਗੋ ਕਾਰਡੀਨਲ ਵੈਟੇਕਿਨ ਸ਼ਹਿਰ ਵਿੱਚ ਇੱਕ ਪ੍ਰਸ਼ਾਸਕੀ ਅਹੁਦਾ ਹੈ, ਜਿਸਨੂੰ ਖਜ਼ਾਨੇ ਦੀ ਨਿਗਰਾਨੀ ਅਤੇ ਸ਼ਹਿਰ ਵਿੱਚ ਪ੍ਰਸ਼ਾਸਕੀ ਕੰਮ ਦੀ ਨਿਗਰਾਨੀ ਕਰਨ ਦਾ ਚਾਰਜ ਦਿੱਤਾ ਜਾਂਦਾ ਹੈ।
