ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਆਈਪੀਐਲ 2025 ਵਿੱਚ ਆਰਸੀਬੀ ਦੀ ਪੰਜਵੀਂ ਜਿੱਤ ਹੈ। ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 157 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਬੰਗਲੌਰ ਦੀ ਟੀਮ ਨੇ 19ਵੇਂ ਓਵਰ ਵਿੱਚ 7 ਵਿਕਟਾਂ ਬਾਕੀ ਰਹਿੰਦਿਆਂ ਆਸਾਨੀ ਨਾਲ ਟੀਚਾ ਪ੍ਰਾਪਤ ਕਰ ਲਿਆ। ਆਰਸੀਬੀ ਲਈ ਵਿਰਾਟ ਕੋਹਲੀ ਅਤੇ ਦੇਵਦੱਤ ਪਡੀਕਲ ਨੇ ਅਰਧ ਸੈਂਕੜੇ ਲਗਾਏ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਹੁਣ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ (Most Fifties in IPL Virat Kohli) ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
