ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 16 ਦੌੜਾਂ ਨਾਲ ਹਰਾਇਆ ਹੈ। ਅੱਜ ਮੁੱਲਾਂਪੁਰ ਦੇ ਮੈਦਾਨ ਵਿੱਚ ਆਏ ਦਰਸ਼ਕਾਂ ਨੂੰ ਜ਼ਰੂਰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਉਤਸ਼ਾਹ (ਰੋਮਾਂਚ) ਕੀ ਹੁੰਦਾ ਹੈ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰ ਰਹੀ ਪੰਜਾਬ ਦੀ ਟੀਮ ਸਿਰਫ਼ 111 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਵਾਬ ਵਿੱਚ ਕੇਕੇਆਰ ਦੀ ਟੀਮ ਸਿਰਫ਼ 95 ਦੌੜਾਂ ਹੀ ਬਣਾ ਸਕੀ। ਆਮ ਤੌਰ ‘ਤੇ, ਇਸ ਮੈਦਾਨ ‘ਤੇ ਉੱਚ ਸਕੋਰ ਵਾਲੇ ਮੈਚ ਦੇਖੇ ਜਾਂਦੇ ਹਨ, ਪਰ ਪੰਜਾਬ ਦੀ ਗੇਂਦਬਾਜ਼ੀ ਇਕਾਈ ਨੇ ਛੋਟਾ ਟੀਚਾ ਹੋਣ ਦੇ ਬਾਵਜੂਦ ਕੋਲਕਾਤਾ ਦੇ ਬੱਲੇਬਾਜ਼ਾਂ ਦੇ ਨੱਕ ਰਗੜਾ ਦਿੱਤੇ।
