ਸੋਮਵਾਰ ਨੂੰ ਨਿਊਜੀਲੈਂਡ ਦੇ ਪੁਲਿਸ ਮਨਿਸਟਰ Mark Mitchell ਟਾਕਾਨੀਨੀ ਗੁਰੂਘਰ ਪਹੁੰਚੇ ਸਨ। ਇਸ ਦੌਰਾਨ ਪੁਲਿਸ ਦੇ ਕਈ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ। ਉੱਥੇ ਹੀ ਉਨ੍ਹਾਂ ਦੇ ਵੱਲੋਂ ਭਾਈਚਾਰੇ ਨੂੰ ਇੱਕ ਵੱਡਾ ਤੋਹਫ਼ਾ ਵੀ ਦਿੱਤਾ ਗਿਆ ਦਰਅਸਲ ਉਨ੍ਹਾਂ ਵੱਲੋਂ ਟਾਕਾਨਿਨੀ ਗੁਰੂਘਰ ਨੂੰ ਸੀਪੀਐਨਜੈਡ (ਕਮਿਊਨਿਟੀ ਪੈਟਰੋਲ ਨਿਊਜੀਲੈਂਡ) ਹੱਬ ਲਈ ਰਜਿਸਟਰਡ ਕਰਨ ਦਾ ਉਦਘਾਟਨ ਕੀਤਾ ਗਿਆ ਹੈ। ਸਥਾਨਕ ਰਿਪੋਰਟਾਂ ਮੁਤਾਬਿਕ ਇਸ ਫੈਸਲੇ ਅਨੁਸਾਰ ਗੁਰੂਘਰ ਤੋਂ ਪੈਟਰੋਲਿੰਗ ਲਈ 2 ਗੱਡੀਆਂ ਚਲਾਈਆਂ ਜਾਣਗੀਆਂ। ਉੱਥੇ ਹੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਭਾਈ ਦਲਜੀਤ ਸਿੰਘ ਨੇ ਇੱਕ ਬਿਆਨ ‘ਚ ਕਿਹਾ ਕਿ ਇਸ ਫੈਸਲੇ ਦੇ ਨਾਲ ਇਕੱਲੇ ਸਿੱਖ ਭਾਈਚਾਰੇ ਨੂੰ ਹੀ ਨਹੀਂ ਬਲਕਿ ਹੋਰ ਵਾਈਡਰ ਭਾਈਚਾਰੇ ਨੂੰ ਵਧੇਰੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਭਾਈਚਾਰੇ ਵਲੋਂ ਹੋਰ ਇਲਾਕਿਆਂ ਵਿੱਚ ਵੀ ਇਨ੍ਹਾਂ ਸੇਵਾਵਾਂ ਲਈ ਸਹਿਯੋਗ ਦਿੱਤਾ ਜਾਏਗਾ। ਆਪਣੇ ਬਿਆਨ ‘ਚ ਭਾਈ ਦਲਜੀਤ ਸਿੰਘ ਨੇ ਮਹਿੰਦਰਾ ਐਜ ਜੈਡ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਵੱਲੋਂ ਖ੍ਰੀਦੀਆਂ ਗਈਆਂ 2 ਗੱਡੀਆਂ ‘ਤੇ ਕੀਮਤ ‘ਚ ਵੱਡੀ ਛੋਟ ਦਿੱਤੀ ਗਈ।
ਇਸ ਮੌਕੇ ਰੀਮਾ ਨਾਖਲੇ, ਮੈਂਬਰ ਪਾਰਲੀਮੈਂਟ ਨੈਂਸੀ, ਡਿਸਟ੍ਰੀਕਟ ਕਮਾਂਡਰ ਸੇਸ਼ਨ ਗਰੇ, ਰਾਕੇਸ਼ ਨਾਇਡੂ, ਸੀਪੀਐਨ ਜੈਡ ਦੇ ਚੇਅਰਮੇਨ ਕ੍ਰਿਸ ਲਾਟਨ ਤੇ ਡਿਪਟੀ ਚੇਅਰ ਆਕਲੈਂਡ ਕਾਉਂਸਲ ਜੇਸਨ ਹੋਬਰਟ, ਕਾਉਂਸਲਰ ਡੇਨੀਅਲ ਨਿਊਮਨ, ਜੇਨ ਰੋਬੀਸਨ, ਸੀਪੀਐਨਜੈਡ ਦੇ ਵੱਖੋ-ਵੱਖਾਂ ਹੱਬਾਂ ਦੇ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਅਤੇ ਭਾਈ ਦਲਜੀਤ ਸਿੰਘ ਦੇ ਵੱਲੋਂ ਅਕਸਰ ਹੀ ਭਾਈਚਾਰੇ ਦੀ ਭਲਾਈ ਲਈ ਵੱਡੇ ਉਪਰਾਲੇ ਕੀਤੇ ਜਾਂਦੇ ਹਨ।
ਉੱਥੇ ਹੀ ਮਹਿੰਦਰਾ NZ ਨੇ ਇੱਕ ਪੋਸਟ ‘ਚ ਕਿਹਾ ਕਿ, “ਸੁਰੱਖਿਅਤ ਭਾਈਚਾਰਿਆਂ ਦਾ ਸਮਰਥਨ ਕਰਨ ‘ਤੇ ਮਾਣ ਹੈ! ਮਹਿੰਦਰਾ NZ ਟਾਕਾਨਿਨੀ ਵਿੱਚ ਕਮਿਊਨਿਟੀ ਪੈਟਰੋਲਜ਼ ਦੇ ਲਾਂਚ ਦੇ ਹਿੱਸੇ ਵੱਜੋਂ ਨਿਊਜ਼ੀਲੈਂਡ ਦੇ ਕਮਿਊਨਿਟੀ ਪੈਟਰੋਲਜ਼ (CPNZ) ਨੂੰ ਦੋ ਬਿਲਕੁਲ ਨਵੇਂ ਮਹਿੰਦਰਾ XUV700 ਪ੍ਰਦਾਨ ਕਰਨ ਲਈ ਬਹੁਤ ਖੁਸ਼ ਹੈ! ਇਹ ਵਾਹਨ ਪੈਟਰੋਲਿੰਗ ਸਮਰੱਥਾ ਨੂੰ ਵਧਾਉਣ, ਕਮਿਊਨਿਟੀ ਨਿਗਰਾਨੀ ਨੂੰ ਵਧਾਉਣ, ਅਤੇ ਪੂਰੇ ਖੇਤਰ ਵਿੱਚ ਸਾਡੇ ਫਰੰਟਲਾਈਨ ਯਤਨਾਂ ਦਾ ਸਮਰਥਨ ਕਰਨ ਵਿੱਚ ਮਦਦ ਕਰਨਗੇ। ਸਾਨੂੰ ਇਸ ਮਹੱਤਵਪੂਰਨ ਉਪਰਾਲੇ ਦਾ ਹਿੱਸਾ ਬਣਨ ਦਾ ਮੌਕਾ ਦੇਣ ਲਈ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ।”