ਨਿਊਜ਼ੀਲੈਂਡ ‘ਚ ਕੋਰੋਨਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਕਮਿਊਨਿਟੀ ਵਿੱਚ 129 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 120 ਆਕਲੈਂਡ ‘ਚੋਂ ਅਤੇ 9 ਵਾਇਕਾਟੋ ਵਿੱਚੋਂ ਸਾਹਮਣੇ ਆਏ ਹਨ। ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 2389 ਹੈ ਜਿਨ੍ਹਾਂ ਵਿੱਚੋਂ 1395 ਠੀਕ ਹੋ ਗਏ ਹਨ।
ਉੱਥੇ ਹੀ ਹਸਪਤਾਲਾਂ ਵਿੱਚ ਇਸ ਵੇਲੇ 51 ਮਰੀਜ਼ ਹਨ; ਮਿਡਲਮੋਰ ਹਸਪਤਾਲ ਵਿੱਚ 18, ਆਕਲੈਂਡ ਹਸਪਤਾਲ ਵਿੱਚ 24 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਅੱਠ, ਦੂਜਾ ਮਾਮਲਾ ਵਾਇਕਾਟੋ ਹਸਪਤਾਲ ਦਾ ਹੈ। ਇਨ੍ਹਾਂ ਵਿੱਚੋਂ ਪੰਜ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ।