ਨਿਊਜ਼ੀਲੈਂਡ ‘ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਕੋਰੋਨਾ ਦੇ ਨਵੇਂ ਮਾਮਲੇ ਹਰ ਦਿਨ ਇੱਕ ਨਵਾਂ ਰਿਕਾਰਡ ਬਣਾ ਰਹੇ ਹਨ। ਇਸੇ ਕਾਰਨ ਹੁਣ ਪਬੰਦੀਆਂ ‘ਚ ਵੀ ਵਾਧਾ ਕੀਤਾ ਜਾ ਰਿਹਾ ਹੈ। ਕੋਵਿਡ -19 ਪ੍ਰਤਿਕਿਰਿਆ ਮੰਤਰੀ ਕ੍ਰਿਸ ਹਿੱਪਕਿਨਸ ਨੇ ਐਲਾਨ ਕੀਤਾ ਹੈ ਕਿ ਵਾਇਕਾਟੋ ਦੇ ਹਿੱਸੇ ਜੋ ਇਸ ਸਮੇਂ ਅਲਰਟ ਲੈਵਲ 3 ਵਿੱਚ ਹਨ ਉਹ ਅਗਲੇ ਛੇ ਦਿਨਾਂ ਲਈ ਵੀ ਉਨ੍ਹਾਂ ਪਾਬੰਦੀਆਂ ਦੇ ਅਧੀਨ ਹੀ ਰਹਿਣਗੇ। ਭਾਵ ਵਾਇਕਾਟੋ ਦੇ ਜਿਨ੍ਹਾਂ ਹਿੱਸਿਆਂ ‘ਚ ਅਲਰਟ ਲੈਵਲ 3 ਲਾਗੂ ਹੈ ਉੱਥੇ ਪਬੰਦੀਆਂ ਨੂੰ ਅਗਲੇ ਹੋਰ 6 ਦਿਨਾਂ ਲਈ ਵਧਾ ਦਿੱਤਾ ਗਿਆ ਹੈ।
ਇਸ ਫੈਸਲੇ ਅਨੁਸਾਰ ਖੇਤਰ ਦੇ ਉਨ੍ਹਾਂ ਹਿੱਸਿਆਂ ਲਈ ਲੈਵਲ 3 ਹੁਣ 27 ਅਕਤੂਬਰ ਨੂੰ ਰਾਤ 11.59 ਵਜੇ ਤੱਕ ਜਾਰੀ ਰਹੇਗਾ। ਰਾਗਲਾਨ, Te Kauwhata, ਹੰਟਲੀ, ਨਗਾਰੂਵਾਹੀਆ ਅਤੇ ਹੈਮਿਲਟਨ ਸਿਟੀ 3 ਅਕਤੂਬਰ ਤੋਂ ਲੈਵਲ 3 ਵਿੱਚ ਹਨ। ਸੀਮਾ 7 ਅਕਤੂਬਰ ਨੂੰ ਵਧਾ ਦਿੱਤੀ ਗਈ ਸੀ ਜਿਸ ਵਿੱਚ ਵੈਟੋਮੋ ਜ਼ਿਲ੍ਹਾ (Te Kuiti ਸਮੇਤ), ਵਾਈਪਾ ਜ਼ਿਲ੍ਹਾ ਅਤੇ ਇਟੋਰੋਹੰਗਾ ਜ਼ਿਲ੍ਹਾ ਸ਼ਾਮਿਲ ਸਨ। ਹਿਪਕਿਨਜ਼ ਨੇ ਵੀਰਵਾਰ ਸ਼ਾਮ ਨੂੰ ਕਿਹਾ, “ਨਵੀਨਤਮ ਜਨਤਕ ਸਿਹਤ ਜਾਣਕਾਰੀ ਦੇ ਅਧਾਰ ਤੇ, ਵਾਇਕਾਟੋ ਦੇ ਉਨ੍ਹਾਂ ਹਿੱਸਿਆਂ ਵਿੱਚ ਲੈਵਲ 3 ਨੂੰ ਕਾਇਮ ਰੱਖਣਾ ਸਭ ਤੋਂ ਸਮਝਦਾਰੀ ਵਾਲਾ ਕੰਮ ਹੈ।”