ਆਕਲੈਂਡ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਰੇਲਗੱਡੀ ਅਤੇ ਵਾਹਨ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਪੇਨਰੋਜ਼ ਦੇ ਮੌਰਿਸ ਰੋਡ ‘ਤੇ ਲੈਵਲ ਕਰਾਸਿੰਗ ‘ਤੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਹੈ। ਪੁਲਿਸ ਨੇ ਕਿਹਾ ਕਿ, “ਦੁੱਖ ਦੀ ਗੱਲ ਹੈ ਕਿ ਡਾਕਟਰੀ ਸਹਾਇਤਾ ਦੇ ਬਾਵਜੂਦ ਗੱਡੀ ‘ਚ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।” ਇਸ ਪੜਾਅ ‘ਤੇ ਕਿਸੇ ਹੋਰ ਦੇ ਕੋਈ ਸੱਟ ਲੱਗਣ ਦੀ ਰਿਪੋਰਟ ਨਹੀਂ ਹੈ। ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਦੱਸਿਆ ਕਿ ਦੁਪਹਿਰ 2.01 ਵਜੇ ਦੇ ਕਰੀਬ ਦੋ ਤੇਜ਼ ਪ੍ਰਤੀਕਿਰਿਆ ਇਕਾਈਆਂ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।
