[gtranslate]

ਕੀ ਤੁਹਾਡਾ ਪਾਸਪੋਰਟ ਵੀ ਹੋਣ ਵਾਲਾ ਹੈ ਰੀਨਿਊ ! ਤਾਂ ਚੰਗੀ ਤਰਾਂ ਪੜ੍ਹ ਲਿਓ ਆਹ ਖ਼ਬਰ ਨਹੀਂ ਪਏਗਾ ਪਛਤਾਉਣਾ

ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਪਾਸਪੋਰਟ ਹੈ ਅਤੇ ਉਸਦੀ ਸਮਾਂ ਸੀਮਾ ਖਤਮ ਹੋਣ ਜਾ ਰਹੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ ਕੀਵੀ ਸਰਕਾਰ ਵੱਲੋਂ ਬਾਲਗਾਂ ਨੂੰ 10 ਸਾਲ ਪਹਿਲਾਂ ਜਾਰੀ ਕੀਤੇ ਪਾਸਪੋਰਟਾਂ ਦੀ ਸਮਾਂ ਸੀਮਾ ਖਤਮ ਹੋਣ ਜਾ ਰਹੀ ਹੈ। ਇਸ ਕਾਰਨ ਹੁਣ ਰੀਨਿਊ ਅਰਜ਼ੀਆਂ ਵਿੱਚ ਵਾਧੇ ਦੀ ਉਮੀਦ ਹੈ ਜਿਸ ਦਾ ਅਸਰ
ਪਾਸਪੋਰਟ ਦਫਤਰ ‘ਤੇ ਦਬਾਅ ਦੇ ਰੂਪ ‘ਚ ਦਿਖੇਗਾ। ਪੰਜ ਸਾਲਾਂ ਦੇ ਪਾਸਪੋਰਟਾਂ ਤੋਂ 10-ਸਾਲ ਦੇ ਪਾਸਪੋਰਟਾਂ ਵਿੱਚ ਤਬਦੀਲੀ ਜਨਤਕ ਮੰਗ ਤੋਂ ਬਾਅਦ ਕੀਤੀ ਗਈ ਸੀ ਅਤੇ 20 ਅਕਤੂਬਰ, 2015 ਨੂੰ ਕਾਨੂੰਨ ਵਿੱਚ ਪਾਸ ਹੋਇਆ ਸੀ।

ਡੀਆਈਏ ਦੇ ਸੇਵਾਵਾਂ ਅਤੇ ਪਹੁੰਚ ਦੇ ਜਨਰਲ ਮੈਨੇਜਰ ਐਡਰੀਅਨ ਜਾਰਵਿਸ ਨੇ ਦੱਸਿਆ ਕਿ ਉਹ ਪਾਸਪੋਰਟ ਨਵੀਨੀਕਰਨ ਦੇ ਇਸ ਮੁੱਦੇ ਦੇ ਨਾਲ ਸਾਲ ਦੇ ਇੱਕ ਵਿਅਸਤ ਅੰਤ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਸ਼ਾਇਦ 564,000 ਤੋਂ ਵੱਧ ਐਪਲੀਕੇਸ਼ਨਾ ਦੇਖਣ ਜਾ ਰਹੇ ਹਾਂ, ਹਾਲਾਂਕਿ, ਅਗਲੇ ਸਾਲ, ਇਹ ਵਧ ਕੇ 743,000 ਤੋਂ ਵੱਧ ਹੋ ਜਾਣਗੀਆਂ। ਯਾਨੀ ਕਿ 2026 ਵਿੱਚ ਲਗਭਗ 75 ਫੀਸਦੀ ਦਾ ਵਾਧਾ ਦੇਖਿਆ ਜਾਵੇਗਾ।

Leave a Reply

Your email address will not be published. Required fields are marked *