ਪਿਛਲੇ ਦਿਨੀ ਨਿਊਜ਼ੀਲੈਂਡ ਦੇ ਵਿੱਚ ਹੋਏ ਕੀਵੀ ਇੰਡੀਅਨ ਐਕਸੀਲੈਂਸ ਅਵਾਰਡ 2025 ਦੇ ਵਿੱਚ ਤੁਹਾਡੇ ਆਪਣੇ ਚਹੇਤੇ ਅਤੇ ਨਿਊਜ਼ੀਲੈਂਡ ਵਾਸੀਆਂ ਦੇ ਮਨਪਸੰਦ ਰੇਡੀਓ ਸਾਡੇਆਲਾ ਨੇ ਵੱਡੀ ਮੱਲ ਮਾਰੀ ਹੈ। ਦਰਅਸਲ ਰੇਡੀਓ ਸਾਡੇਆਲਾ ਨੇ ਇਸ ਪੁਰਸਕਾਰ ਸਮਾਗਮ ਦੇ ਦੌਰਾਨ ਦਰਸ਼ਕਾਂ ਦੇ ਪਿਆਰ ਸਦਕਾ “ਮੀਡੀਆ ਲੈਜੈਂਡ 2025 ਪੁਰਸਕਾਰ” ਜਿੱਤਿਆ ਹੈ। ਪਰ ਇਹ ਪੁਰਸਕਾਰ ਸਾਡਾ ਨਹੀਂ ਤੁਹਾਡਾ ਹੈ। ਜਿਨ੍ਹਾਂ ਦਰਸ਼ਕਾਂ ਦੇ ਪਿਆਰ ਦੀ ਬਦੌਲਤ ਸਾਨੂੰ ਮਿਹਨਤ ਕਰਨ ਦਾ ਬਲ ਮਿਲਦਾ ਹੈ। ਦੱਸ ਦੇਈਏ ਰੇਡੀਓ ਸਾਡੇਆਲਾ ਨੂੰ ਇਹ ਪੁਰਸਕਾਰ ਆਕਲੈਂਡ, ਹੈਮਿਲਟਨ, ਕ੍ਰਾਈਸਟਚਰਚ, (ਨਿਊਜ਼ੀਲੈਂਡ), ਭਾਰਤ ਅਤੇ ਪਾਕਿਸਤਾਨ ਸਣੇ ਦੁਨੀਆ ਭਰ ‘ਚ ਕੀਤੀ ਜਾਂਦੀ ਖਾਸ ਕਵਰੇਜ, ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਕੀਤੇ ਜਾਂਦੇ ਯਤਨਾਂ, ਸਥਾਨਕ ਪ੍ਰਤਿਭਾ ਦਾ ਸਮਰਥਨ ਕਰਨ ਅਤੇ delivering 24/7 entertainment ਦੇ ਲਈ ਦਿੱਤਾ ਗਿਆ ਹੈ।
ਸਾਊਥ ਆਈਲੈਂਡ, ਕ੍ਰਾਈਸਟਚਰਚ ‘ਚ ਦੂਜੀ ਵਾਰ ਹੋਏ ਇਸ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਕੈਂਟਰਬਰੀ ਪੰਜਾਬੀ ਐਸੋਸੀਏਸ਼ਨ ਦੇ ਵੱਲੋਂ ਕੀਤੀ ਗਈ ਹੈ। ਰੇਡੀਓ ਸਾਡੇਆਲਾ ਦੀ ਸਾਰੀ ਟੀਮ ਦੇ ਵੱਲੋਂ ਸਾਡੇ ਦਰਸ਼ਕਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਪਿਆਰ ਦੀ ਬਦੌਲਤ ਸਾਨੂੰ ਇਹ ਮਾਣ ਹਾਸਿਲ ਹੋਇਆ ਹੈ। ਅਸੀਂ ਹਮੇਸ਼ਾਂ ਕੋਸ਼ਿਸ ਕਰਾਂਗੇ ਕਿ ਅਸੀਂ ਤੁਹਾਡੀਆਂ ਆਸਾਂ ‘ਤੇ ਖਰੇ ਉੱਤਰੀਏ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬ ਸੱਭਿਆਚਾਰ ਦੇ ਮਾਣ ਨੂੰ ਵਧਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਈਏ। ਅਸੀਂ ਫਿਰ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਅੱਗੋਂ ਇਸ ਤੋਂ ਵੀ ਵੱਧ ਪਿਆਰ ਮਿਲਣ ਦੀ ਉਮੀਦ ਕਰਦੇ ਹਾਂ।