[gtranslate]

ਟਾਕਾਨਿਨੀ ਵਿਖੇ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ, ਸੰਗਤਾਂ ਦਾ ਆਇਆ ਹੜ੍ਹ,ਕਿਤੇ ਤਿੱਲ ਸੁੱਟਣ ਨੂੰ ਨਹੀਂ ਬਚੀ ਥਾਂ ! ਤੁਸੀਂ ਵੀ ਲਿਖੋ ‘ਵਾਹਿਗੁਰੂ’

ਬੀਤੇ ਦਿਨੀ ਟਾਕਾਨਿਨੀ ਦੀਆਂ ਸੜਕਾਂ ਖਾਲਸਾਈ ਰੰਗ ‘ਚ ਰੰਗੀਆਂ ਹੋਈਆਂ ਨਜ਼ਰ ਆਈਆਂ। ਟਾਕਾਨਿਨੀ ਵਿਖੇ ਹੋਲੇ-ਮੁੱਹਲੇ ਤੇ ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਸਜਾਏ ਗਏ ਪਹਿਲੇ ਨਗਰ ਕੀਰਤਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਸੀ। ਸਿੱਖ ਹੇਰੀਟੇਜ ਸਕੂਲ ਵੱਲੋਂ ਸੁਪਰੀਮ ਸਿੱਖ ‘ ਸੁਸਾਇਟੀ ਦੀ ਸਰਪ੍ਰਸਤੀ ਹੇਠ ਟਾਕਾਨਿਨੀ ਵਿਖੇ ਪਹਿਲਾ ਨਗਰ ਕੀਰਤਨ ਸਜਾਇਆ ਗਿਆ ਸੀ। ਭਾਈ ਦਲਜੀਤ ਸਿੰਘ ਦੇ ਵੱਲੋਂ ਬੀਤੇ ਦਿਨੀ ਸਜਾਏ ਗਏ ਨਗਰ ਕੀਰਤਨ ਦੀਆਂ ਕਈ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ‘ਚ ਸੰਗਤਾਂ ਦਾ ਇੱਕ ਵੱਡਾ ਇਕੱਠ ਨਜ਼ਰ ਆ ਰਿਹਾ ਹੈ। ਉੱਥੇ ਉਨ੍ਹਾਂ ਦੇ ਵੱਲੋਂ ਵੀ ਸੰਗਤ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ਗਿਆ ਹੈ।

ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ, “YES NZ SIKHS ARE NOT PROMINENT COMMUNITY LEADERS, INSTEAD JUST SELFLESS VOLUNTEERS;
A huge thank you to our incredible community for the overwhelming support in making the first Sikh Parade ( Nagar kIrtan) in Takanini a grand success. Despite less than a week’s notice, thousands turned up to celebrate this historic event
Team SSSNZ”

Leave a Reply

Your email address will not be published. Required fields are marked *