ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਕਪੂਰਥਲਾ ਦੇ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਚੰਡੀਗੜ੍ਹ ਦੇ ਸੈਕਟਰ 5 ਸਥਿਤ ਖਹਿਰਾ ਦੇ ਮਕਾਨ ਨੰਬਰ 6 ਨੂੰ ਅਟੈਚ ਕਰ ਲਿਆ ਹੈ। ਈਡੀ ਨੇ ਇਸ ਦੀ ਕੀਮਤ 3.82 ਕਰੋੜ ਰੁਪਏ ਦੱਸੀ ਹੈ। ਇਹ ਜਾਣਕਾਰੀ ਈਡੀ ਹੈੱਡਕੁਆਰਟਰ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਸਾਂਝੀ ਕੀਤੀ ਹੈ। ਪੋਸਟ ‘ਚ ਦੱਸਿਆ ਕਿ ਵਿਧਾਇਕ ‘ਤੇ 8 ਮਾਰਚ, 2025 ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ), 2002 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਕਾਰਵਾਈ ਤੋਂ ਬਾਅਦ ਖਹਿਰਾ ਨੇ ਆਪਣੇ X ‘ਤੇ ਲਿਖਿਆ ਕਿ ਈਡੀ ਤੋਂ ਕੋਈ ਨੋਟਿਸ ਨਹੀਂ ਮਿਲਿਆ। ਅਜਿਹੀ ਕਾਰਵਾਈ ਨਾਲ ਏਜੰਸੀ ਉਨ੍ਹਾਂ ‘ਤੇ ਮੀਡੀਆ ਟ੍ਰਾਇਲ ਕਰ ਰਹੀ ਹੈ। ਪੰਜਾਬ ਦੇ ਮੁੱਦੇ ਉਠਾਉਣ ਦੇ ਬਦਲੇ ਭਾਜਪਾ ਅਤੇ ‘ਆਪ’ ਨੇ ਮਿਲ ਕੇ ਆਪਣੇ ਵਿਰੁੱਧ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ।