ਨਿਊਜ਼ੀਲੈਂਡ ਸਣੇ ਪੂਰਾ ਵਿਸ਼ਵ ਅਜੇ ਵੀ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ। ਨਿਊਜ਼ੀਲੈਂਡ ਦੀ ਤਰਾਂ ਕਈ ਦੇਸ਼ਾ ਵਿੱਚ ਸਖਤ ਪਬੰਦੀਆਂ ਵੀ ਲਾਗੂ ਹਨ। ਉੱਥੇ ਹੀ ਇਸ ਮੁਸ਼ਕਿਲ ਸਮੇਂ ਦੌਰਾਨ ਹਰ ਦੇਸ਼ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਅਜਿਹੇ ‘ਚ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੀ ਸਿੱਖ ਕੌਮ ਨੇ ਇੱਕ ਵਾਰ ਫਿਰ ਤੋਂ ਆਪਣਾ ਫਰਜ਼ ਨਿਭਾਇਆ ਹੈ। ਇਸ ਕੋਵਿਡ ਕਾਲ ਦੌਰਾਨ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਦੇ ਸੇਵਾਦਾਰਾਂ ਵੱਲੋ ਵੀ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਟਾਕਾਨੀਨੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋ ਕੀਤੀ ਗਈ ਸੇਵਾ ਲਈ ਮੰਗਲਵਾਰ ਨੂੰ ਸਮੋਅਨ ਕਮਿਊਨਟੀ ਨੇ ਵੀ ਧੰਨਵਾਦ ਕੀਤਾ ਹੈ।
ਮੰਗਲਵਾਰ ਨੂੰ ਸਮੋਅਨ ਕਮਿਊਨਟੀ ਨੇ ਟਾਕਾਨਿਨੀ ਗੁਰਦੁਆਰਾ ਸਾਹਿਬ ਪਹੁੰਚ ਕੇ ਸਿੱਖ ਭਾਈਚਾਰੇ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਦਿੱਤਾ। ਦਰਅਸਲ 8-9 ਅਕਤੂਬਰ ਨੂੰ ਸਿੱਖ ਭਾਈਚਾਰੇ ਵਲੋ ਸਮੋਅਨ ਵੈਕਸੀਨ ‘ਚ 575 ਫੂਡ ਪਾਰਸਲ ਦੀ ਮਦਦ ਕੀਤੀ ਗਈ ਸੀ ਜੋ ਤਕਰੀਬਨ 20 ਹਜਾਰ ਦਾ ਫੂਡ ਸੀ ਉੱਥੇ ਹੀ 15-16 ਅਕਤੂਬਰ ਨੂੰ 1500 ਫੂਡ ਪਾਰਸਲ ਦੇ ਕੇ ਮਦਦ ਕੀਤੀ ਗਈ ਸੀ ਜਿਸਨੂੰ ਸਮੋਅਨ ਕਮਿਊਨਟੀ ਨੇ ਬਹੁਤ ਸਲਾਹਿਆ ਹੈ। ਮੰਗਲਵਾਰ ਨੂੰ ਐਨ ਸਿੰਘ ਨੇ ਕਿਹਾ ਕਿ ਟਾਕਾਨਿਨੀ ਗੁਰੂ ਘਰ ਬਾਰੇ ਮੇਰੇ ਕੋਲ ਤਰੀਫ ਲਈ ਸ਼ਬਦ ਨਹੀ ਹਨ ਜੋ ਸਿੱਖ ਭਾਈਚਾਰੇ ਨੇ ਮਦਦ ਕੀਤੀ ਹੈ।