ਚੈਂਪੀਅਨਸ ਟਰਾਫੀ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਪ੍ਰੋਫਾਈਲ ਮੈਚ ਐਤਵਾਰ (23 ਫਰਵਰੀ) ਨੂੰ ਹੈ। ਇਹ ਮੈਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਹੋਣ ਵਾਲੇ ਇਸ ਮੈਚ ਲਈ ਭਾਰਤ ਲਈ ਇੱਕ ਅੰਕੜਾ ਸ਼ਾਨਦਾਰ ਅਤੇ ਦਿਲ ਨੂੰ ਸਕੂਨ ਦੇਣ ਵਾਲਾ ਹੈ। ਟੀਮ ਇੰਡੀਆ ਇਸ ਮੈਦਾਨ ‘ਤੇ ਵਨਡੇ (ਵਨ ਡੇ ਇੰਟਰਨੈਸ਼ਨਲ) ਫਾਰਮੈਟ ‘ਚ ਪਾਕਿਸਤਾਨ ਖਿਲਾਫ ਦੋ ਵਾਰ ਖੇਡ ਚੁੱਕੀ ਹੈ। ਟੀਮ ਇੰਡੀਆ ਨੇ ਦੋਵੇਂ ਵਾਰ ਜਿੱਤ ਦਰਜ ਕੀਤੀ ਹੈ। ਹੁਣ ਭਾਰਤ ਕੋਲ ਇਸ ਮੈਦਾਨ ‘ਤੇ ਪਾਕਿਸਤਾਨੀ ਟੀਮ ਵਿਰੁੱਧ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਮੌਕਾ ਹੈ।
