ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਜਿਸ ‘ਚ ਪੱਛਮੀ ਆਕਲੈਂਡ ‘ਚ 25 ਸਾਲ ਦੇ ਇੱਕ ਪੰਜਾਬੀ ਨੌਜਵਾਨ ਦੇ ਕਤਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਮੈਸੀ ਦੇ ਰੋਇਲ ਰਿਜ਼ਰਵ ਕਾਰ ਪਾਰਕ ਵਿਖੇ ਵਾਪਰੀ ਸੀ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਕਤਲ ਕੀਤਾ ਗਿਆ 25 ਸਾਲ ਦਾ ਰਮਨਦੀਪ ਸਿੰਘ ਸਕਿਓਰਟੀ ਗਾਰਡ ਵੱਜੋਂ ਕੰਮ ਕਰਦਾ ਸੀ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ 19 ਦਸੰਬਰ 2023 ਦਾ ਹੈ। ਪਰ ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਆਰਮਗਾਰਡ ਦੇ ਜਨਰਲ ਮੈਨੇਜਰ ਸ਼ੈਨ ਓ ਹੇਲੋਰਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਨੌਜਵਾਨ ਉਨ੍ਹਾਂ ਦੇ ਸਟਾਫ ਦਾ ਮੈਂਬਰ ਸੀ। ਰਿਪੋਰਟਾਂ ਮੁਤਾਬਿਕ ਰਮਨਦੀਪ ਘਟਨਾ ਤੋਂ ਬਾਅਦ ਅੱਧੀ ਰਾਤ ਮੌਕੇ ਰੋਇਲ ਰਿਜ਼ਰਵ ਕਾਰ ਪਾਰਕ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਆ ਸੀ ਤੇ ਉਸਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਿਸ ਨੇ ਕਤਲ ਮਾਮਲੇ ‘ਚ ਇੱਕ 26 ਸਾਲਾ ਨੌਜਵਾਨ ਨੂੰ ਹਿਰਾਸਤ ‘ਚ ਵੀ ਲਿਆ ਸੀ।