ਨੌਂ ਹੈਲੀਕਾਪਟਰ ਤੇ 45 ਫਾਇਰਫਾਈਟਰ ਇਸ ਸਮੇਂ ਕੈਂਟਰਬਰੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਕੰਮ ਕਰ ਰਹੇ ਹਨ ਜਿਸ ਕਾਰਨ SH7 ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 2.30 ਵਜੇ ਤੋਂ ਬਾਅਦ ਆਈਲੈਂਡ ਹਿਲਜ਼ ਵਿੱਚ SH7 ‘ਤੇ ਲੱਗੀ ਅੱਗ ਬਾਰੇ ਕਈ ਕਾਲਾਂ ਆਈਆਂ ਸਨ। ਜਦੋਂ ਉਹ ਪਹੁੰਚੇ ਤਾਂ ਅੱਗ 300 ਮੀਟਰ ਤੋਂ ਵੱਧ ਏਰੀਏ ‘ਚ ਫੈਲੀ ਹੋਈ ਸੀ ਅਤੇ ਫਾਇਰਫਾਈਟਰ ਹੁਣ ਇਸਨੂੰ ਬੁਝਾਉਣ ਲਈ ਕੰਮ ਕਰ ਰਹੇ ਹਨ। FENZ ਨੇ ਕਿਹਾ ਕਿ ਇਸ ਪੜਾਅ ‘ਤੇ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ ਅਜੇ। ਉਨ੍ਹਾਂ ਕਿਹਾ ਕਿ, “ਅਸੀਂ ਸਾਵਧਾਨੀ ਵੱਜੋਂ ਨੇੜਲੀਆਂ ਜਾਇਦਾਦਾਂ ਨੂੰ ਖਾਲੀ ਕਰਵਾ ਲਿਆ ਹੈ।”
