ਵਾਈਕਾਟੋ ‘ਚ ਕਾਰ ਦੀ ਟੱਕਰ ਲੱਗਣ ਕਾਰਨ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਹੈ। ਪੁਲਿਸ ਅਧਿਕਾਰੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਕੱਲ੍ਹ ਰਾਤ ਵਾਈਕਾਟੋ ਕਸਬੇ ‘ਚ ਹੰਟਲੀ ਵਿੱਚ ਰਾਤ 8 ਵਜੇ ਦੇ ਕਰੀਬ “ਅਧਿਕਾਰੀ, ਜੋ ਕਿਸੇ ਗੈਰ-ਸੰਬੰਧਿਤ ਮਾਮਲੇ ‘ਤੇ ਇੱਕ ਪਤੇ ‘ਤੇ ਪੁੱਛਗਿੱਛ ਕਰ ਰਿਹਾ ਸੀ ਤਾਂ ਇਸ ਦੌਰਾਨ ਆਪਣੀ ਗਸ਼ਤ ਕਾਰ ਤੋਂ ਬਾਹਰ ਨਿਕਲਿਆ ਸੀ ਜਦੋਂ ਇੱਕ ਹੋਰ ਵਾਹਨ ਉਨ੍ਹਾਂ ਵੱਲ ਆਇਆ ਅਤੇ ਗਸ਼ਤ ਵਾਹਨ ਅਤੇ ਅਧਿਕਾਰੀ ਨੂੰ ਟਕਰ ਮਾਰ ਗਿਆ।” ਇਸ ਮਗਰੋਂ ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਪਰ ਉਸਨੂੰ ਲੱਭ ਲਿਆ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ।” ਇਸ ਘਟਨਾ ਦੇ ਸਬੰਧ ਵਿੱਚ ਇੱਕ 47 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀ ਨੂੰ ਵਾਈਕਾਟੋ ਹਸਪਤਾਲ ‘ਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
![](https://www.sadeaalaradio.co.nz/wp-content/uploads/2025/02/WhatsApp-Image-2025-02-06-at-11.44.15-PM-950x534.jpeg)