ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਪੂਰੇ ਵਿਸ਼ਵ ਦੇ ਵਿੱਚ ਜਾਰੀ ਹੈ। ਅਜੇ ਵੀ ਦੁਨੀਆ ਵਿੱਚ ਇਸ ਮਹਾਂਮਾਰੀ ਦੇ ਕਾਰਨ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ। ਜਿੱਥੇ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਲੱਖਾਂ ਜਾਨਾਂ ਗਈਆਂ ਹਨ। ਉੱਥੇ ਹੀ ਕੁੱਝ ਦੇਸ਼ਾਂ ਵਿੱਚ ਤੀਜੀ ਲਹਿਰ ਵੀ ਆ ਕੇ ਜਾ ਚੁੱਕੀ ਹੈ। ਉਸੇ ਸਮੇਂ, ਇੱਕ ਰਿਪੋਰਟ ਦੇ ਅਨੁਸਾਰ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 40 ਲੱਖ ਨੂੰ ਪਾਰ ਕਰ ਗਈ ਹੈ।
ਹਾਲਾਂਕਿ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਦੀ ਜਾਨ ਬਚਾਉਣ ਲਈ ਕੋਰੋਨਾ ਵੈਕਸੀਨ ਲਗਾ ਰਹੇ ਹਨ, ਪਰ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਬਦਲ ਰਿਹਾ ਰੂਪ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਅਲਫ਼ਾ ਤੋਂ ਲੈ ਕੇ ਸਭ ਤੋਂ ਖਤਰਨਾਕ ਕੋਰੋਨਾ ਵੇਰੀਐਂਟ ਡੈਲਟਾ ਅਜੇ ਵੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਨੂੰ 20 ਲੱਖ ਤੱਕ ਪਹੁੰਚਣ ਵਿੱਚ ਇੱਕ ਸਾਲ ਲੱਗਿਆ, ਜਦਕਿ ਅਗਲੇ 20 ਲੱਖ ਤੱਕ ਦੇ ਅੰਕੜੇ ‘ਤੇ ਪਹੁੰਚਣ ਵਿੱਚ ਸਿਰਫ 166 ਦਿਨ ਦਰਜ ਕੀਤੇ ਗਏ ਹਨ।
ਜੇ ਅਸੀਂ ਵਿਸ਼ਵ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦੀ ਗੱਲ ਕਰੀਏ, ਤਾਂ ਚੋਟੀ ਦੇ ਪੰਜ ਦੇਸ਼ ਯੂਐਸਏ, ਬ੍ਰਾਜ਼ੀਲ, ਭਾਰਤ, ਰੂਸ ਅਤੇ ਮੈਕਸੀਕੋ ਵਿੱਚ ਦੁਨੀਆ ਦੀਆ 50 ਫੀਸਦੀ ਮੌਤਾਂ ਹੋਈਆਂ ਹਨ। ਜਦਕਿ ਪੇਰੂ, ਹੰਗਰੀ, ਬੋਸਨੀਆ, ਚੈੱਕ ਗਣਰਾਜ ਅਤੇ ਜਿਬਰਾਲਟਰ ਵਿੱਚ ਮੌਤ ਦੀ ਦਰ ਸਭ ਤੋਂ ਵੱਧ ਹੈ। ਵੱਧ ਰਹੀਆਂ ਮੌਤਾਂ ਦੇ ਨਾਲ, ਵਿਕਾਸਸ਼ੀਲ ਦੇਸ਼ਾਂ ਵਿੱਚ ਸ਼ਮਸ਼ਾਨਘਾਟ ਵਿੱਚ ਲਾਸ਼ਾ ਦਫ਼ਨਾਉਣ ਲਈ ਕਬਰਾਂ ਦੀ ਘਾਟ ਵੀ ਸਾਹਮਣੇ ਆਈ ਸੀ। ਭਾਰਤ ਅਤੇ ਬ੍ਰਾਜ਼ੀਲ ਉਹ ਦੇਸ਼ ਹਨ ਜੋ ਔਸਤਨ ਸੱਤ ਦਿਨਾਂ ਵਿੱਚ ਹਰ ਦਿਨ ਸਭ ਤੋਂ ਵੱਧ ਮੌਤਾਂ ਦੀ ਰਿਪੋਰਟ ਕਰ ਰਹੇ ਹਨ ਅਤੇ ਅਜੇ ਵੀ ਸਸਕਾਰ ਅਤੇ ਦਫਨਾਉਣ ਦੀ ਜਗ੍ਹਾ ਦੀ ਘਾਟ ਕਾਰਨ ਪ੍ਰੇਸ਼ਾਨ ਹਨ।