ਮੰਗਲਵਾਰ ਦੁਪਹਿਰ ਵੇਲੇ ਆਕਲੈਂਡ ਦੇ North Shore ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਕਿਹਾ ਕਿ ਦੁਪਹਿਰ 2 ਵਜੇ ਤੋਂ ਬਾਅਦ ਇੱਕ ਵਿਅਕਤੀ ਨੂੰ ਬਰਕਨਹੈੱਡ ਐਵੇਨਿਊ ‘ਤੇ ਜ਼ਖਮੀ ਹਾਲਤ ਵਿੱਚ ਪਾਇਆ ਗਿਆ ਸੀ। ਕਾਰਜਕਾਰੀ ਜਾਸੂਸ ਇੰਸਪੈਕਟਰ ਸਾਈਮਨ ਹੈਰੀਸਨ ਨੇ ਕਿਹਾ ਕਿ ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ “ਇਸ ਸ਼ੁਰੂਆਤੀ ਪੜਾਅ ‘ਤੇ ਸਾਡਾ ਮੰਨਣਾ ਹੈ ਕਿ ਆਦਮੀ ‘ਤੇ ਚਾਕੂ ਨਾਲ ਵਾਰ ਕੀਤੇ ਗਏ ਹਨ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ।”