ਸੋਮਵਾਰ ਸਵੇਰੇ ਵੈਲਿੰਗਟਨ ਦੇ ਵਾਟਰਫ੍ਰੰਟ ‘ਤੇ ਕਈ ਕਾਰਾਂ ਦੀ ਟੱਕਰ ਹੋਣ ਕਾਰਨ ਆਵਾਜਾਈ ‘ਚ ਕਾਫੀ ਵਿਘਨ ਪਿਆ ਹੈ। ਪੁਲਿਸ ਨੇ ਕਿਹਾ ਕਿ ਵਾਟਰਲੂ ਕਵੇ ‘ਤੇ ਸਵੇਰੇ 8.45 ਵਜੇ ਕਈ ਕਾਰਾਂ ਦੀ ਟੱਕਰ ਦੀ ਰਿਪੋਰਟ ਮਿਲੀ ਸੀ। ਇੱਕ ਪੁਲਿਸ ਬੁਲਾਰੇ ਨੇ ਯਾਤਰੀਆਂ ਨੂੰ ਖੇਤਰ ਤੋਂ ਬਚਣ ਲਈ ਕਿਹਾ ਹੈ। ਬੁਲਾਰੇ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ, ਪਰ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ। ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਵਿੱਚ ਦੋ ਕਾਰਾਂ ਨੂੰ ਇੱਕ ਟਰੱਕ ‘ਚ ਲਿਜਾਇਆ ਜਾ ਰਿਹਾ ਹੈ ਜਦੋਂ ਕਿ ਟ੍ਰੈਫਿਕ ਨੂੰ ਮੋੜ ਦਿੱਤਾ ਗਿਆ ਹੈ।
