ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਵਾਸੀਆਂ ਲਈ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਟੇਟ ਹਾਈਵੇ ਨੈੱਟਵਰਕ ਦੇ 38 ਭਾਗਾਂ ‘ਤੇ ਗਤੀ ਸੀਮਾਵਾਂ ਨੂੰ ਫਿਰ ਤੋਂ ਵਧਾਇਆ ਜਾਵੇਗਾ। ਜਦੋਂ ਕਿ ਇਹ ਹੋਰ 49 ਭਾਗਾਂ ‘ਤੇ ਸੀਮਾਵਾਂ ਨੂੰ ਹਟਾਉਣ ਬਾਰੇ ਸੰਭਾਵੀ ਤੌਰ ‘ਤੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਸਟੇਟ ਹਾਈਵੇ ‘ਤੇ ਗਤੀ ਸੀਮਾਵਾਂ ‘ਚ ਇਹ ਵਾਧਾ ਅੱਜ ਰਾਤ ਤੋਂ ਲਾਗੂ ਹੋਵੇਗਾ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਅੱਜ ਸਵੇਰੇ ਸਟੇਟ ਹਾਈਵੇ ਨੈੱਟਵਰਕ ਸਬੰਧੀ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦੇਈਏ ਇਹ ਸਪੀਡ ਸੀਮਾਂ 1 ਜੁਲਾਈ ਤੱਕ ਅਮਲ ‘ਚ ਰਹੇਗੀ।
ਦੇਖੋ ਕਿੱਥੇ-ਕਿੱਥੇ ਸਪੀਡ ‘ਚ ਹੋ ਰਿਹਾ ਬਦਲਾਅ