ਹੋਬਾਰਟ ਹਰੀਕੇਨਸ ਨੇ ਬਿਗ ਬੈਸ਼ ਲੀਗ 2024-25 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿੱਚ ਹੋਬਾਰਟ ਹਰੀਕੇਨਜ਼ ਨੇ ਸਿਡਨੀ ਥੰਡਰ ਨੂੰ 7 ਵਿਕਟਾਂ ਨਾਲ ਹਰਾਇਆ। ਸਲਾਮੀ ਬੱਲੇਬਾਜ਼ ਮਿਸ਼ੇਲ ਓਵੇਨ ਹੋਬਾਰਟ ਹਰੀਕੇਨਜ਼ ਦੀ ਜਿੱਤ ਦਾ ਹੀਰੋ ਰਿਹਾ। ਮਿਸ਼ੇਲ ਓਵੇਨ ਨੇ 42 ਗੇਂਦਾਂ ‘ਤੇ 108 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 11 ਛੱਕੇ ਲਗਾਏ। ਹਾਲਾਂਕਿ ਇਸ ਤਰ੍ਹਾਂ ਹੋਬਾਰਟ ਹਰੀਕੇਨਜ਼ ਨੇ ਪਹਿਲੀ ਵਾਰ ਬਿਗ ਬੈਸ਼ ਦਾ ਖਿਤਾਬ ਜਿੱਤਿਆ ਹੈ। ਹੋਬਾਰਟ ਹਰੀਕੇਨਜ਼ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਦੇ ਜਵਾਬ ‘ਚ ਹੋਬਾਰਟ ਹਰੀਕੇਨਜ਼ ਨੇ ਸਿਰਫ 14.1 ਓਵਰਾਂ ‘ਚ 3 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ।
ਹੋਬਾਰਟ ਹਰੀਕੇਨਜ਼ ਲਈ ਮਿਸ਼ੇਲ ਓਵੇਨ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਨੇ 17 ਗੇਂਦਾਂ ‘ਤੇ 32 ਦੌੜਾਂ ਬਣਾਈਆਂ। ਬੈਨ ਮੈਕਡਰਮੋਟ 12 ਗੇਂਦਾਂ ‘ਚ 18 ਦੌੜਾਂ ਬਣਾ ਕੇ ਨਾਬਾਦ ਪਰਤੇ। ਜਦਕਿ ਕੋਲਾਬ ਜੈਵਲ ਨੇ 12 ਗੇਂਦਾਂ ‘ਤੇ 13 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਹੋਬਾਰਟ ਹਰੀਕੇਨਜ਼ ਦੇ ਸਲਾਮੀ ਬੱਲੇਬਾਜ਼ਾਂ ਮਿਸ਼ੇਲ ਓਵੇਨ ਅਤੇ ਕੋਲਾਬ ਜੇਵਲ ਨੇ ਸਿਰਫ਼ 7.2 ਓਵਰਾਂ ਵਿੱਚ 109 ਦੌੜਾਂ ਜੋੜ ਕੇ ਮੈਚ ਨੂੰ ਇੱਕ ਤਰਫਾ ਕਰ ਦਿੱਤਾ। ਇਸ ਤੋਂ ਬਾਅਦ ਬਾਕੀ ਦਾ ਕੰਮ ਮੈਥਿਊ ਵੇਡ ਅਤੇ ਬੈਨ ਮੈਕਡਰਮੋਟ ਨੇ ਪੂਰਾ ਕੀਤਾ। ਨਤੀਜੇ ਵਜੋਂ ਹੋਬਾਰਟ ਹਰੀਕੇਨਜ਼ ਨੂੰ ਆਸਾਨ ਜਿੱਤ ਮਿਲੀ।