ਨਿਊਜ਼ੀਲੈਂਡ ‘ਚ ਇੱਕ ਵਾਰ ਫਿਰ ਕੋਰੋਨਾ ਰਫਤਾਰ ਬੇਲਗਾਮ ਹੁੰਦੀ ਲੱਗ ਰਹੀ ਹੈ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਨੂੰ ਭਾਈਚਾਰੇ ਵਿੱਚ 51 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਹਨ, ਇੰਨ੍ਹਾਂ ਵਿੱਚ ਆਕਲੈਂਡ ਵਿੱਚੋਂ 47 ਅਤੇ ਵਾਇਕਾਟੋ ਵਿੱਚੋਂ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 1945 ਹੋ ਗਈ ਹੈ, ਜਿਨ੍ਹਾਂ ਵਿੱਚੋਂ 1322 ਠੀਕ ਹੋ ਗਏ ਹਨ।
ਹਸਪਤਾਲ ਵਿੱਚ ਹੁਣ ਕੋਵਿਡ -19 ਦੇ 29 ਮਰੀਜ਼ ਹਨ, ਜਿਨ੍ਹਾਂ ਵਿੱਚ ਪੰਜ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਦੇ ਅਧੀਨ ਹਨ। ਮਿਡਲਮੋਰ ਹਸਪਤਾਲ ਵਿਖੇ 14, ਆਕਲੈਂਡ ਸਿਟੀ ਹਸਪਤਾਲ ਵਿਖੇ 11 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਚਾਰ ਮਰੀਜ਼ ਹਨ। ਉੱਥੇ ਹੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ ਹੁਣ 4632 ਹੋ ਗਈ ਹੈ।