ਨਿਊਜ਼ੀਲੈਂਡ ‘ਚ ਪ੍ਰਵਾਸੀ ਕਰਮਚਾਰੀਆਂ ਨਾਲ ਹੁੰਦੇ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇਸੇ ਵਿਚਕਾਰ ਆਕਲੈਂਡ ਦੀ ਮਸ਼ਹੂਰ ਮੀਟਰ ਕੰਸਟਰਕਸ਼ਨ ਕੰਪਨੀ ਨੂੰ ਪ੍ਰਵਾਸੀਆਂ ਤੋਂ ਨੌਕਰੀ ਬਦਲੇ ਪੈਸੇ ਲੈਣ ਤੇ ਉਨ੍ਹਾਂ ਦੇ ਇੱਥੇ ਪਹੁੰਚਣ ਮਗਰੋਂ ਇੱਕ ਹਫਤੇ ਦੇ ਅੰਦਰ ਨੌਕਰੀ ਤੋਂ ਕੱਢਣ ਦੇ ਦੋਸ਼ ਦੇ ਲੱਗੇ ਹਨ। ਇਸੇ ਤਹਿਤ ਕੰਪਨੀ ਨੂੰ $46,000 ਮੁਆਵਜੇ, ਜੁਰਮਾਨੇ, ਤਨਖਾਹਾਂ ਵਜੋਂ ਅਦਾ ਕਰਨ ਦੇ ਹੁਕਮ ਵੀ ਹੋਏ ਹਨ। ਕੰਪਨੀ ਇਮੀਗ੍ਰੇਸ਼ਨ ਨਿਊਜੀਲੈਂਡ ਨਾਲ ਇੱਕ ਐਕਰੀਡੇਟਡ ਇਮਪਲਾਇਰ ਵਜੋਂ ਮਾਨਤਾ ਪ੍ਰਾਪਤ ਕੰਪਨੀ ਸੀ ਤੇ ਕੰਪਨੀ ਨੇ ਸਿੰਘਾਪੁਰ ਦੀ ਇੱਕ ਕੰਪਨੀ ਰਾਂਹੀ ਕਈ ਪ੍ਰਵਾਸੀ ਕਰਮਚਾਰੀਆਂ ਨੂੰ $11,700 ਲੈਕੇ ਨੌਕਰੀ ‘ਤੇ ਰੱਖਿਆ ਸੀ। ਜ਼ੁਰਮਾਨੇ ਦਾ ਇਹ ਫੈਸਲਾ ਈ ਆਰ ਏ ਦੇ ਵੱਲੋਂ ਸੁਣਾਇਆ ਗਿਆ ਹੈ।