ਆਕਲੈਂਡ ਦੇ ਮਾਈਰੰਗੀ ਬੇਅ ‘ਚ ਇੱਕ ਕਾਰ ਦੀ ਇੱਕ ਇਮਾਰਤ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੂੰ ਦੁਪਹਿਰ 1 ਵਜੇ ਤੋਂ ਬਾਅਦ ਬੀਚ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ, ਸੇਂਟ ਜੌਹਨ ਨੇ ਮੌਕੇ ‘ਤੇ ਤਿੰਨ ਐਂਬੂਲੈਂਸਾਂ ਅਤੇ ਇੱਕ ਰੈਪਿਡ ਰਿਸਪਾਂਸ ਯੂਨਿਟ ਭੇਜੀ ਸੀ। ਸੇਂਟ ਜੌਹਨ ਨੇ ਇੱਕ ਬਿਆਨ ਵਿੱਚ ਕਿਹਾ ਕਿ “ਦੋ ਲੋਕਾਂ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਸੀ “ਇੱਕ ਨੂੰ ਦਰਮਿਆਨੀ ਹਾਲਤ ਵਿੱਚ ਅਤੇ ਇੱਕ ਗੰਭੀਰ ਹਾਲਤ ਵਿੱਚ।” ਇਸੇ ਦੌਰਾਨ “ਇੱਕ ਹੋਰ ਮਰੀਜ਼ ਨੂੰ ਦਰਮਿਆਨੀ ਹਾਲਤ ਵਿੱਚ, ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਜਾ ਰਿਹਾ ਹੈ।” ਹਾਲਾਂਕਿ ਇਹ ਇਮਾਰਤ ਕਿਸੇ ਦਾ ਘਰ ਹੈ ਜਾ ਕੋਈ ਦਫਤਰ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।