ਨਿਊਜ਼ੀਲੈਂਡ ਵਾਸੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੇਸ਼ ‘ਚ ਸਭ ਤੋਂ ਜਿਆਦਾ ਚੋਰੀ ਹੋਣ ਵਾਲੀਆਂ ਕਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਅਨੁਸਾਰ ਟੋਯੋਟਾ ਦੀ ਐਕੁਆ ਚੋਰੀ ਹੋਣ ਦੇ ਮਾਮਲੇ ‘ਚ ਪਿਛਲੇ ਸਾਲ ਪਹਿਲੇ ਨੰਬਰ ‘ਤੇ ਰਹੀ ਹੈ। ਕੁੱਲ ਚੋਰੀ ਹੋਈਆਂ ਗੱਡੀਆਂ ਦਾ 8 ਫੀਸਦੀ ਇਸ ਗੱਡੀ ਦੇ ਮਾਡਲ ਹਨ। ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਏਐਮਆਈ ਅਨੁਸਾਰ ਬੀਤੇ ਸਾਲ 12000 ਦੇ ਕਰੀਬ ਕਾਰਾਂ ਚੋਰੀ ਹੋਈਆਂ ਸਨ। ਦੂਜੇ ਨੰਬਰ ‘ਤੇ ਟੋਯੋਟਾ ਕਰੋਲਾ (6%0) ਜਦਕਿ ਨਿਸਾਨ ਟਾਈਡਾ (5%) ਨਾਲ ਤੀਜੇ ਨੰਬਰ ‘ਤੇ ਹੈ। ਇਸ ਤੋਂ ਪਹਿਲਾਂ ਐਕੁਆ ਹੈਚਬੇਕ ਸਾਲ 2022 ਤੇ 2023 ਵਿੱਚ ਵੀ ਸਭ ਤੋਂ ਵੱਧ ਚੋਰੀ ਹੋਣ ਵਾਲੀ ਗੱਡੀ ਰਹੀ ਸੀ।
ਟੋਪ 10 ਦੀ ਸੂਚੀ
Toyota Aqua,, Toyota Corolla ,, Nissan Tiida ,, Mazda Demio ,, Mazda Atenza ,, Toyota Hilux ,, Toyota Vitz ,, Subaru Impreza ,, Toyota Mark X ,, Mazda Axela