ਜੰਮੂ -ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦਾ ਤਾਬੜਤੋੜ ਐਨਕਾਊਂਟਰ ਚੱਲ ਰਿਹਾ ਹੈ। ਪੁਲਵਾਮਾ ਵਿੱਚ ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੇ ਪੰਪੋਰ ਵਿੱਚ ਵੀ ਆਪਣੀ ਕਾਰਵਾਈ ਜਾਰੀ ਰੱਖੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਵਿੱਚ ਲਸ਼ਕਰ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਇਸ ਸੂਚੀ ਵਿੱਚ ਲਸ਼ਕਰ ਦੇ ਪ੍ਰਮੁੱਖ ਕਮਾਂਡਰ ਉਮਰ ਮੁਸ਼ਤਾਕ ਅਤੇ ਸ਼ਾਹਿਦ ਖੁਰਸ਼ੀਦ ਸ਼ਾਮਿਲ ਹਨ।
ਸੁਰੱਖਿਆ ਬਲਾਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਪੰਜ ਵਿੱਚੋਂ ਤਿੰਨ ਅੱਤਵਾਦੀ ਮਾਰੇ ਗਏ ਹਨ। ਪੰਪੋਰ ਵਿੱਚ ਜਿਨ੍ਹਾਂ ਸਾਰੇ ਅੱਤਵਾਦੀਆਂ ਦਾ ਖਾਤਮਾ ਕੀਤਾ ਗਿਆ ਸੀ ਉਹ ‘ਨਾਗਰਿਕਾਂ ਦੀ ਹੱਤਿਆ’ ਵਿੱਚ ਵੀ ਸ਼ਾਮਿਲ ਸਨ। ਉਮਰ ਮੁਸ਼ਤਾਕ ਦੀ ਗੱਲ ਕਰੀਏ ਤਾਂ ਉਸ ਨੇ ਦੋ ਪੁਲਿਸ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਸੀ। ਦੂਜੇ ਪਾਸੇ ਸ਼ਾਹਿਦ ਖੁਰਸ਼ੀਦ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ। ਹੁਣ ਬਦਲਾ ਲੈਂਦਿਆਂ, ਦੋਵਾਂ ਨੂੰ ਢੇਰ ਕਰ ਦਿੱਤਾ ਗਿਆ ਹੈ।