ਆਕਲੈਂਡ ਵਾਸੀਆਂ ਅਤੇ ਰੇਲ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ਼ਹਿਰ ‘ਚ 27 ਜਨਵਰੀ ਤੱਕ ਸਾਰੀਆਂ ਰੇਲ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ। ਇਸ ਕਾਰਨ ਆਮ ਲੋਕ ਕਾਫੀ ਖੱਜਲ-ਖੁਆਰ ਵੀ ਹੋ ਰਹੇ ਹਨ . ਤੁਹਾਨੂੰ ਦੱਸ ਦੇਈਏ ਇਹ ਰੇਲ ਸੇਵਾਵਾਂ ਸਿਟੀ ਰੇਲ ਲਿੰਕ ਦੀ ਕੰਸਟਰਕਸ਼ਨ ਨੂੰ ਪੂਰਾ ਕਰਨ ਦੇ ਲਈ ਬੰਦ ਕੀਤੀਆਂ ਗਈਆਂ ਹਨ ਇਹ ਰੇਲ ਸੇਵਾਵਾਂ ਕੁੱਲ 32 ਦਿਨ ਲਈ ਰੱਦ ਹੋਈਆਂ ਹਨ ਅਤੇ ਸੇਵਾਵਾਂ ਕੁੱਲ 96 ਦਿਨਾਂ ਦੀ ਯੋਜਨਾਬੱਧੀ ਤਹਿਤ ਰੱਦ ਰਹਿਣਗੀਆਂ, ਜੋ ਆਉਂਦੇ ਸਮੇਂ ਵਿੱਚ ਦੁਬਾਰਾ ਤੋਂ ਕੀਤੀਆਂ ਜਾਣਗੀਆਂ। ਇਸ ਲਈ ਤੁਹਾਨੂੰ ਫਿਲਹਾਲ 27 ਜਨਵਰੀ ਤੱਕ ਰੇਲ ਦੀ ਬਜਾਏ ਕੋਈ ਹੋਰ ਪਬਲਿਕ ਟਰਾਂਸਪੋਰਟ ਵਰਤਣਾ ਪਏਗਾ।
![Auckland rail shutdown begins](https://www.sadeaalaradio.co.nz/wp-content/uploads/2025/01/WhatsApp-Image-2025-01-07-at-1.04.26-PM-950x534.jpeg)