ਬੀਤੀ ਰਾਤ ਵੰਗਾਰੇਈ ਨੇੜੇ ਇੱਕ ਸਟੇਸ਼ਨਰੀ patrol ਕਾਰ ਨਾਲ ਟਕਰਾਉਣ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਨੌਰਥਲੈਂਡ ਜ਼ਿਲ੍ਹੇ ਦੇ ਕਮਾਂਡਰ ਸੁਪਰਡੈਂਟ ਮੈਟ ਸਰੋਜ ਨੇ ਦੱਸਿਆ ਕਿ ਪੁਲਿਸ ਰਾਤ 8.40 ਵਜੇ ਦੇ ਕਰੀਬ ਕੋਕੋਪੂ ਬਲਾਕ ਰੋਡ ਦੇ ਚੌਰਾਹੇ ਨੇੜੇ ਸਟੇਟ ਹਾਈਵੇਅ 14 ‘ਤੇ ਇੱਕ ਵਾਹਨ ਦੀ ਟੱਕਰ ਮਗਰੋਂ ਮੌਕੇ ‘ਤੇ ਗਈ ਸੀ। ਇਸੇ ਦੌਰਾਨ ਮੌਕੇ ‘ਤੇ ਇੱਕ ਦੂਜਾ ਵਾਹਨ ਸੜਕ ਦੇ ਪਾਰ ਆ ਗਿਆ ਅਤੇ patrol ਵਾਹਨਾਂ ਵਿੱਚੋਂ ਇੱਕ ਦੇ ਸਾਹਮਣੇ ਵਾਲੇ ਹਿੱਸੇ ਨਾਲ ਟਕਰਾ ਗਿਆ।” ਸਰਜੋਜ ਨੇ ਦੱਸਿਆ ਕਿ ਚਾਰਾਂ ਨੂੰ ਵੰਗਾਰੇਈ ਹਸਪਤਾਲ ਲਿਜਾਇਆ ਗਿਆ ਸੀ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ ਸੀ।
![Four injured after vehicle crashes](https://www.sadeaalaradio.co.nz/wp-content/uploads/2025/01/WhatsApp-Image-2025-01-05-at-9.47.38-AM-950x534.jpeg)