New Year ਤੋਂ ਪਹਿਲਾਂ ਕ੍ਰਾਈਸਚਰਚ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸ਼ਹਿਰ ‘ਚ ਨਵੇਂ ਸਾਲ ਦੇ ਮੌਕੇ ਹੋਣ ਵਾਲੇ ਰੰਗਾਰੰਗ ਪ੍ਰੋਗਰਾਮ ਖਰਾਬ ਮੌਸਮ ਦੇ ਕਾਰਨ ਰੱਦ ਕਰ ਦਿੱਤੇ ਹਨ। ਕਾਉਂਸਲ ਨੇ ਬੜੇ ਭਾਰੀ ਮਨ ਨਾਲ ਇਸ ਫੈਸਲੇ ਨੂੰ ਮਜਬੂਰੀ ਵੱਸ ਕ੍ਰਾਈਸਚਰਚ ਵਾਸੀਆਂ ਨੂੰ ਸੁਣਾਇਆ ਹੈ। ਇਹ ਸਮਾਗਮ ਨਾਰਥ ਹੈਗਲੀ ਪਾਰਕ ਵਿੱਚ ਕਰਵਾਏ ਜਾਣੇ ਸਨ।