ਤਸਵੀਰ ‘ਚ ਦਿਖਾਈ ਦੇ ਰਹੇ ਇਸ ਬੰਦੇ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦਰਅਸਲ ਇਸ ਮਹੀਨੇ ਦੇ ਸ਼ੁਰੂ ਵਿੱਚ ਆਕਲੈਂਡ ਦੇ ਇੱਕ ਮਾਲ ਵਿੱਚ ਇੱਕ ਕਾਰ ਵਿੱਚੋਂ ਚੋਰੀ ਹੋਏ ਹੈਂਡਬੈਗ ਨੂੰ ਚੋਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਇੱਕ ਔਰਤ ਨੂੰ ਇਸ ਚੋਰ ਨੇ 10 ਮੀਟਰ ਤੱਕ ਘੜੀਸਿਆ ਸੀ। ਇਸੇ ਕਾਰਨ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ। ਔਰਤ 1 ਦਸੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਗਲੇਨਫੀਲਡ ਮਾਲ ‘ਚ ਸੀ ਜਦੋਂ ਉਸ ਨੂੰ ਘੜੀਸਿਆ ਗਿਆ ਅਤੇ ਉਸ ਦਾ ਹੈਂਡਬੈਗ ਚੋਰੀ ਕੀਤਾ ਗਿਆ। ਦੱਸ ਦੇਈਏ ਚੋਰ ਆਪਣੀ ਕਾਰ, ਇੱਕ ਚਿੱਟੇ ਰੰਗ ਦੀ ਟੋਇਟਾ ਮਾਰਕ-ਐਕਸ, ਵੱਲ ਭੱਜਿਆ ਸੀ ਅਤੇ ਔਰਤ ਨੇ ਉਸਦਾ ਪਿੱਛਾ ਕੀਤਾ ਸੀ। ਪੁਲਿਸ ਨੇ ਹੁਣ ਵਿਅਕਤੀ ਦੀ ਇੱਕ ਫੋਟੋ ਜਾਰੀ ਕਰ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।