ਕ੍ਰਿਸਮਿਸ ਦੇ ਤਿਓਹਾਰ ਮੌਕੇ ਜ਼ਖਮੀ ਹੋਣ ਵਾਲੇ ਲੋਕਾਂ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਏਸੀਸੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2023 ‘ਚ 5604 ਕਲੇਮ ਫੈਸਟੀਵ ਡਿਕੋਰ ਸ਼੍ਰੈਣੀ ਦੇ ਮਾਮਲੇ ਸਨ, ਭਾਵ ਉਹ ਲੋਕ ਜੋ ਕ੍ਰਿਸਮਿਸ ਦੀ ਡੇਕੋਰੇਸ਼ਨ ਕਰਨ ਦੌਰਾਨ ਗੰਭੀਰ ਜ਼ਖਮੀ ਹੋਏ ਸਨ। ਇਸੇ ਤਰ੍ਹਾਂ 9307 ਕਲੇਮ ਫੂਡ ਐਂਡ ਡਰਿੰਕ ਸਬੰਧਿਤ ਵਾਪਰੀਆਂ ਘਟਨਾਵਾਂ ਦੇ ਮਾਮਲੇ ਸਨ। ਇਹ ਆਂਕੜੇ 1 ਦਸੰਬਰ ਤੋਂ 10 ਜਨਵਰੀ ਤੱਕ ਦੇ ਸਨ। ਇਸ ਲਈ ਜੇਕਰ ਤੁਸੀਂ ਵੀ ਇਸ ਵਾਰ ਕ੍ਰਿਸਮਿਸ ਦੇ ਜਸ਼ਨ ‘ਚ ਸ਼ਾਮਿਲ ਹੋਣ ਜਾਣਾ ਹੈ ਤਾਂ ਧਿਆਨ ਜ਼ਰੂਰ ਰੱਖਿਓ।