ਅੱਜ ਦੇ ਸਮੇਂ ‘ਚ ਉਬਰ ਸਹੂਲਤ ਆਮ ਲੋਕਾਂ ਲਈ ਬਹੁਤ ਜਿਆਦਾ ਜਰੂਰੀ ਬਣ ਗਈ ਹੈ। ਪਰ ਇਸ ਦੌਰਾਨ ਹੁਣ ਉਬਰ ਡਰਾਈਵਰਾਂ ‘ਤੇ ਸਖ਼ਤੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਯਾਤਰੀ ਨੂੰ ਘਰ ਛੱਡਣ ਜਾਣ ਮੌਕੇ ਉਬਰ ਡਰਾਈਵਰ ਨੂੰ ਨੀਂਦ ਦੇ ਝਟਕੇ ਲੱਗ ਰਹੇ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਸੀ। ਇਸ ਮਗਰੋਂ ਉਬਰ ਡਰਾਈਵਰ ਨੇ ਵੀ ਮੰਨਿਆ ਸੀ ਕਿ 10 ਘੰਟੇ ਤੋਂ ਲੰਬੀ ਸ਼ਿਫਟ ‘ਚ ਕੰਮ ਕਰਨ ਕਰਕੇ ਉਸਨੂੰ ਗੱਡੀ ਚਲਾਉਣ ਦੌਰਾਨ ਨੀਂਦ ਆ ਗਈ ਸੀ। ਪਰ ਇਸ ‘ਤੇ ਉਬਰ ਨੇ ਸਾਫ ਕੀਤਾ ਹੈ ਕਿ ਉਹ ਅਜਿਹੇ ਡਰਾਈਵਰਾਂ ਨੂੰ ਬਖਸ਼ੇਗੀ ਨਹੀਂ, ਕਿਉਂਕਿ ਕਮਰਸ਼ਲ ਡਰਾਈਵਰਾਂ ਦਾ ਨਿਯਤ ਸਮੇਂ ਤੋਂ ਬਾਅਦ ਆਰਾਮ ਲਈ ਬ੍ਰੇਕ ਲੈਣ ਜਰੂਰੀ ਹੁੰਦਾ ਹੈ ਤੇ ਜੇ ਕੋਈ ਅਜਿਹੀ ਗਲਤੀ ਕਰੇਗਾ ਤਾਂ ਉਸਨੂੰ ਗਲਤੀ ਦਾ ਖਮਿਆਜਾ ਭੁਗਤਣਾ ਪਏਗਾ।