ਹਜ਼ਾਰਾਂ ਡਾਲਰ ਖਰਚ ਕੇ ਚੰਗੇ ਭਵਿੱਖ ਦੀ ਖਾਤਰ ਨਿਊਜ਼ੀਲੈਂਡ ਆਏ 190 ਪ੍ਰਵਾਸੀਆਂ ਦੇ ਭਵਿੱਖ ’ਤੇ ਖ਼ਤਰੇ ਦੀ ਤਲਵਾਰ ਲਟਕ ਰਹੀ ਹੈ। ਦਰਅਸਲ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਲੇਬਰ ਹਾਇਰ ਫਰਮ ਪ੍ਰੋਲਿੰਕ ਲਿਮਟਿਡ ਨੇ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਨੇ NZ ਬੁਲਾਇਆ ਸੀ ਉਨ੍ਹਾਂ ਨੂੰ ਹੁਣ ਆਪਣੀ ਨੌਕਰੀ ਗਵਾਉਣੀ ਪਏਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ ‘ਚ ਕੰਪਨੀ ‘ਤੇ ਕਈ ਪ੍ਰਵਾਸੀ ਕਰਮਚਾਰੀਆਂ ਨੇ ਹਜਾਰਾਂ ਡਾਲਰ ਲੈਕੇ ਉਨ੍ਹਾਂ ਨੂੰ ਵੀਜੇ ਜਾਰੀ ਕਰਵਾਉਣ ਦਾ ਦੋਸ਼ ਲਾਇਆ ਸੀ।