ਰੋਟੋਰੂਆ ‘ਚ ਇੱਕ ਸੰਗਠਿਤ ਅਪਰਾਧਿਕ ਸਮੂਹ ਸਬੰਧੀ ਇੱਕ “ਮਹੱਤਵਪੂਰਨ ਜਾਂਚ” ਦੇ ਹਿੱਸੇ ਵੱਜੋਂ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਦੁਆਰਾ ਜ਼ਬਤ ਕੀਤੀਆਂ ਗਈਆਂ ਵਸਤੂਆਂ ‘ਚ 300 ਗ੍ਰਾਮ ਮੈਥਾਮਫੇਟਾਮਾਈਨ, ਦੋ ਟੇਜ਼ਰ, ਤਿੰਨ ਹਥਿਆਰ ਅਤੇ ਕਈ ਵਾਹਨ ਵੀ ਸ਼ਾਮਿਲ ਹਨ। ਖੇਤਰ ਵਿੱਚ ਮੇਥਾਮਫੇਟਾਮਾਈਨ ਦੀ ਵਿਕਰੀ ਅਤੇ ਸਪਲਾਈ ਦੀ ਜਾਂਚ ਦੇ ਹਿੱਸੇ ਵਜੋਂ ਬੇਅ ਆਫ਼ ਪਲੇਨਟੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੁਆਰਾ ਪਿਛਲੇ ਤਿੰਨ ਹਫ਼ਤਿਆਂ ਵਿੱਚ ਰੋਟੋਰੂਆ, ਟੋਕੋਰੋਆ ਅਤੇ ਟੇ ਪੁਕੇ ਦੇ ਪਤਿਆਂ ‘ਤੇ ਵਾਰੰਟਾਂ ਨੂੰ ਲਾਗੂ ਕੀਤਾ ਗਿਆ ਸੀ।
ਪੁਲਿਸ ਨੇ 300 ਗ੍ਰਾਮ ਮੈਥਾਮਫੇਟਾਮਾਈਨ, ਤਿੰਨ ਹਥਿਆਰ, ਲਗਭਗ 50,000 ਡਾਲਰ ਦੀ ਨਕਦੀ, ਇਲੈਕਟ੍ਰੋਨਿਕਸ ਅਤੇ ਚੋਰੀ ਹੋਏ ਟਰੇਲਰ ਨੂੰ ਲੱਭ ਕੇ ਜ਼ਬਤ ਕੀਤਾ ਹੈ। ਇਹ ਵੀ ਦੋਸ਼ ਲਗਾਇਆ ਜਾਵੇਗਾ ਕਿ ਇੱਕ ਹਾਰਲੇ ਡੇਵਿਡਸਨ, ਇੱਕ ਹੋਲਡਨ ਕਮੋਡੋਰ ਅਤੇ ਇੱਕ ਫੋਰਡ ਰੇਂਜਰ ਸਮੇਤ ਜ਼ਬਤ ਕੀਤੇ ਗਏ ਕਈ ਵਾਹਨ ਅਪਰਾਧਿਕ ਗਤੀਵਿਧੀਆਂ ਦੇ ਮੁਨਾਫੇ ਨਾਲ ਖਰੀਦੇ ਗਏ ਸਨ।