ਸੋਮਵਾਰ ਸਵੇਰੇ ਸਟੀਵਰਟ ਆਈਲੈਂਡ ਦੇ ਦੱਖਣ ‘ਚ 5.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਹੈ। ਜੀਓਨੈੱਟ ਨੇ ਸਵੇਰੇ 5.23 ਵਜੇ ਭੂਚਾਲ ਨੂੰ 5 ਕਿਲੋਮੀਟਰ ਦੀ ਡੂੰਘਾਈ ‘ਤੇ ਸਨੇਰਸ ਟਾਪੂ ਦੇ 110 ਕਿਲੋਮੀਟਰ ਉੱਤਰ ਪੱਛਮ ਵੱਲ ਕੇਂਦਰਿਤ ਕੀਤਾ ਹੈ। ਜੀਓਨੈੱਟ ਨੇ ਕਿਹਾ ਕਿ ਸਨੇਰਸ ਟਾਪੂ ਦੇ ਨੇੜੇ 4.4 ਦਾ ਇੱਕ ਹੋਰ ਭੂਚਾਲ ਕੁਝ ਮਿੰਟਾਂ ਬਾਅਦ ਰਿਕਾਰਡ ਕੀਤਾ ਗਿਆ ਸੀ, ਅਤੇ ਇਹ 33 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਦੌਰਾਨ ਕਰੀਬ 20 ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।