ਬੀਤੀ ਰਾਤ ਆਕਲੈਂਡ ਦੇ ਇੱਕ ਸੁਪਰਮਾਰਕੀਟ ਤੋਂ ਕਥਿਤ ਤੌਰ ‘ਤੇ $1000 ਤੋਂ ਵੱਧ ਦਾ ਮੀਟ ਚੋਰੀ ਹੋਣ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਆਕਲੈਂਡ ਸਿਟੀ ਈਸਟ ਏਰੀਆ ਕਮਾਂਡਰ ਇੰਸਪੈਕਟਰ ਜਿਮ ਵਿਲਸਨ ਨੇ ਕਿਹਾ ਕਿ ਵੀਰਵਾਰ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਮਾਊਂਟ ਵੈਲਿੰਗਟਨ ਹਾਈਵੇਅ ਤੋਂ ਦੋ ਵਿਅਕਤੀ ਇੱਕ ਸੁਪਰਮਾਰਕੀਟ ਵਿੱਚ ਦਾਖਲ ਹੋਏ ਅਤੇ ਮੀਟ ਉਤਪਾਦਾਂ ਨਾਲ ਇੱਕ ਪੂਰੀ ਟਰਾਲੀ ਭਰ ਲਈ। ਫਿਰ ਦੋਵੇਂ ਆਦਮੀ ਮੀਟ ਨੂੰ ਲੈ ਕੇ ਬਾਹਰ ਨਿਕਲੇ ਅਤੇ ਇਸ ਨੂੰ ਨੇੜੇ ਹੀ ਉਡੀਕ ਕਰ ਰਹੇ ਵਾਹਨ ਵਿੱਚ ਲੱਦ ਦਿੱਤਾ। ਇਸ ਮਗਰੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਸੀ ਤੇ ਵੱਡੀ ਮਾਤਰਾ ਵਿੱਚ ਗੱਡੀ ‘ਚੋਂ ਮੀਟ ਵੀ ਬਰਾਮਦ ਕੀਤਾ ਗਿਆ ਸੀ।” ਵਿਲਸਨ ਨੇ ਕਿਹਾ ਕਿ ਬਾਕੀ ਦੋ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਕੋਸ਼ਿਸ ਜਾਰੀ ਹੈ।