Amazon ਦੇ ਮਾਲਕ ਅਤੇ ਵਿਸ਼ਵ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜੋਸ ਦੀ ਸਾਬਕਾ ਪਤਨੀ ਮੈਕੈਂਜ਼ੀ ਸਕੌਟ ਨੇ ਵੱਖ-ਵੱਖ ਚੈਰੀਟੀਆਂ (ਸੰਸਥਾਵਾਂ ) ਲਈ 2.7 ਬਿਲੀਅਨ ਡਾਲਰ ਦਾਨ ਕੀਤੇ ਹਨ। ਮੈਕੈਂਜ਼ੀ ਸਕੌਟ ਨੇ ਮੰਗਲਵਾਰ ਨੂੰ ਇੱਕ ਬਲਾੱਗ ਪੋਸਟ ਵਿੱਚ ਲਿਖਿਆ ਕਿ ਜੁਲਾਈ 2020 ਵਿੱਚ ਪਹਿਲੀ ਵਾਰ ਦਾਨ ਦੇਣ ਤੋਂ ਬਾਅਦ ਉਨ੍ਹਾਂ ਦਾ ਕੁੱਲ ਦਾਨ 8.5 ਬਿਲੀਅਨ ਹੋ ਗਿਆ ਹੈ। ਦਰਅਸਲ, 51 ਸਾਲਾ ਸਕਾਟ ਨੇ ਬੀਤੇ ਸਾਲ ਆਪਣੇ ਦਾਨ ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਜਾਣਕਾਰੀ ਦੇ ਅਨੁਸਾਰ, ਮੈਕੇਂਜ਼ੀ ਸਕੌਟ ਬੇਜੋਸ ਨਾਲ ਤਲਾਕ ਲੈਣ ਤੋਂ ਬਾਅਦ Amazon.com Inc. ਵਿੱਚ 4 ਫੀਸਦੀ ਦੀ ਹਿੱਸੇਦਾਰੀ ਨਾਲ ਦੁਨੀਆ ਦੇ ਸਭ ਤੋਂ ਪਰਉਪਕਾਰੀ (ਨਿਰਸਵਾਰਥ ਜਾਂ ਲੋਕਾਂ ਦੀ ਭਲਾਈ ਕਰਨ ਵਾਲੇ ) ਲੋਕਾਂ ਵਿੱਚੋਂ ਇੱਕ ਬਣ ਗਈ ਹੈ। 60 ਬਿਲੀਅਨ ਡਾਲਰ ਦੀ ਮਾਲਕ ਮੈਕੈਂਜ਼ੀ ਨੇ ਆਪਣੇ ਬਲਾੱਗ ਵਿੱਚ ਲਿਖਿਆ ਕਿ ‘ਅਸੀਂ ਇੱਕ ਨਿਮਰ ਵਿਸ਼ਵਾਸ ਨਾਲ ਦਾਨ ਕਰਦੇ ਹਾਂ ਕਿ ਇਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ। ਦੱਸ ਦੇਈਏ ਕਿ ਇਸ ਸਬੰਧੀ ਮੈਕੇਂਜੀ ਨੇ ਆਪਣੇ ਇੱਕ ਬਲਾੱਗ ਵਿੱਚ ਲਿਖਿਆ ਕਿ ‘ਸਾਨੂੰ ਪੈਸੇ ਖਰਚਣ ਦੇ ਤਰੀਕੇ ਅਤੇ ਇਸ ਦੀ ਸਹੀ ਵਰਤੋਂ ਕਰਨ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਜਾਣਕਾਰੀ ਅਨੁਸਾਰ ਪਿਛਲੇ ਸਾਲ ਮੈਂਕੇਂਜੀ ਨੇ ਦਾਨ ਦੇ ਕੇ ਸਭ ਤੋਂ ਵੱਡਾ ਸਾਲਾਨਾ ਰਿਕਾਰਡ ਬਣਾਇਆ ਸੀ । ਸਕੌਟ ਦੀ ਮਾਹਿਰਾਂ ਅਤੇ ਪਰਉਪਕਾਰੀ ਆਲੋਚਕਾਂ ਨੇ ਬਹੁਤ ਤਾਰੀਫ ਕੀਤੀ ਸੀ, ਕਿਉਂਕਿ ਮੈਕੇਂਜ਼ੀ ਵੱਡੀਆਂ ਅਤੇ ਛੋਟੀਆਂ ਸਾਰੀਆਂ ਸੰਸਥਾਵਾਂ ਨੂੰ ਦਾਨ ਦਿੰਦੀ ਹੈ। ਇਸ ਦੇ ਨਾਲ ਹੀ, ਇਸ ਵਾਰ ਉਨ੍ਹਾਂ ਨੇ ਐਲਵਿਨ ਏਲੀ ਅਮੈਰੀਕਨ ਡਾਂਸ ਥੀਏਟਰ ਤੋਂ 286 ਸੰਗਠਨਾਂ ਨੂੰ ਦਾਨ ਕੀਤਾ ਹੈ। ਮੈਕੇਂਜ਼ੀ ਨੇ ਕੁੱਝ ਸਮਾਂ ਪਹਿਲਾਂ ਸੀਏਟਲ ਸਾਇੰਸ ਦੇ ਅਧਿਆਪਕ ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਦਾਨ ਦਾ ਐਲਾਨ ਕੀਤਾ ਹੈ।