ਆਕਲੈਂਡ ਦੇ ਉਪਨਗਰ ਓਨਹੁੰਗਾ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇੱਥੇ ਇੱਕ ਬੱਸ ਇੱਕ ਖੜ੍ਹੀ ਕਾਰ ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਪੁਲਿਸ ਅਤੇ ਪਾਵਰ ਕੰਪਨੀ ਵੈਕਟਰ ਨੂੰ ਐਤਵਾਰ ਸ਼ਾਮ 7.30 ਵਜੇ ਚਰਚ ਸਟਰੀਟ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਰਾਤ 8 ਵਜੇ ਸੜਕ ਨੂੰ ਮੁੜ ਖੋਲ੍ਹਿਆ ਗਿਆ ਸੀ। ਘਟਨਾ ਸਥਾਨ ਤੋਂ ਸਾਹਮਣੇ ਆਈ ਇੱਕ ਫੋਟੋ ਵਿੱਚ ਇੱਕ ਬਿਜਲੀ ਦਾ ਖੰਭਾ ਦੋ ਟੁਕੜਿਆਂ ਵਿੱਚ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ। ਆਕਲੈਂਡ ਟਰਾਂਸਪੋਰਟ ਨੇ ਕਿਹਾ ਕਿ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਸਮੇਂ ਬੱਸ ਖਾਲੀ ਸੀ ਜਾ ਵਿੱਚ ਲੋਕ ਸਵਾਰ ਸਨ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
