ਨੈਲਸਨ ਏਅਰਪੋਰਟ ਤੋਂ ਇੱਕ ਹੇਰਾਨੀਜਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੀ ਰਾਤ ਇੱਥੇ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਹੈ। ਇਹ ਸਾਰੇ ਯਾਤਰੀ ਏਅਰ ਨਿਊਜ਼ੀਲੈਂਡ ਦੇ ਸਨ ਸਭ ਤੋਂ ਵੱਡੀ ਗੱਲ ਹੈ ਕਿ ਇੰਨਾਂ ਯਾਤਰੀਆਂ ਨੂੰ ਫਰਸ਼ ‘ਤੇ ਸੌਂ ਕੇ ਹੀ ਰਾਤ ਕੱਟਣੀ ਪਈ ਹੈ। ਇਹ ਯਾਤਰੀ ਡੁਨੇਡਿਨ ਤੋਂ ਕ੍ਰਾਈਸਚਰਚ ਜਾ ਰਹੀ ਫਲਾਇਟ ਦੇ ਡਾਇਵਰਟ ਹੋਣ ਕਾਰਨ ਨੈਲਸਨ ਏਅਰਪੋਰਟ ‘ਤੇ ਪਹੁੰਚੇ ਸਨ ਪਰ ਏਅਰਲਾਈਨ ਉਨ੍ਹਾਂ ਲਈ ਹੋਟਲ ਦਾ ਪ੍ਰਬੰਧ ਨਹੀਂ ਕਰ ਸਕੀ ਸੀ।
![Passengers stranded at Nelson Airport](https://www.sadeaalaradio.co.nz/wp-content/uploads/2024/11/WhatsApp-Image-2024-11-29-at-11.40.57-PM-950x534.jpeg)