ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਵਿੱਤ ਮੰਤਰੀ ਨਿਕੋਲਾ ਵਿਲਿਸ ਨਾਲ ਜੁੜੀ ਇੱਕ ਵਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕ ਵਾਹਨ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੋਵਾਂ ਨੂੰ ਲੈ ਕੇ ਜਾ ਰਹੀ ਕ੍ਰਾਊਨ ਲਿਮੋਜ਼ਿਨ ਨਾਲ ਟਕਰਾ ਗਿਆ ਸੀ। ਜਿਸ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕ੍ਰਿਸਟੋਫਰ ਲਕਸਨ ਅਤੇ ਨਿਕੋਲਾ ਵਿਲਿਸ ਬੁੱਧਵਾਰ ਦੁਪਹਿਰ ਕਰੀਬ 3.30 ਵਜੇ ਵੈਲਿੰਗਟਨ ਹਵਾਈ ਅੱਡੇ ਵੱਲ ਜਾ ਰਹੇ ਸਨ, ਜਦੋਂ ਕੋਭਮ ਡਰਾਈਵ ‘ਤੇ ਇੱਕ ਪੁਲਿਸ ਕਾਰ ਉਨ੍ਹਾਂ ਦੀ ਕਾਰ ਦੇ ਪਿੱਛੇ ਵਾਲੇ ਹਿੱਸੇ ਨਾਲ ਟਕਰਾ ਗਈ ਸੀ।ਪ੍ਰਧਾਨ ਮੰਤਰੀ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਇੱਕ ਜੋਰਦਾਰ ਝਟਕਾ ਲੱਗਿਆ, ਪਰ ਉਹ ਤੇ ਕਾਰ ਵਿੱਚ ਬੈਠੇ ਵਿੱਤ ਮੰਤਰੀ ਸੁਰੱਖਿਅਤ ਹਨ। ਇਸ ਮਾਮਲੇ ਨੂੰ ਲੈਕੇ ਹੁਣ ਕਾਰਵਾਈ ਆਰੰਭ ਦਿੱਤੀ ਗਈ ਹੈ।
