ਆਸਟ੍ਰੇਲੀਆ ਆਪਣੇ ਪੁੱਤ ਨੂੰ ਮਿਲਣ ਆਏ ਇੱਕ ਪਿਓ ਨਾਲ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਇੱਥੇ ਪਹੁੰਚਣ ਮਗਰੋਂ ਲਵਪ੍ਰੀਤ ਸਿੰਘ ਦੇ ਪਿਤਾ ਪਿਆਰਾ ਸਿੰਘ ਦੀ ਇੱਕ ਦਿਨ ਅਚਾਨਕ ਤਬੀਅਤ ਵਿਗੜ ਗਈ ਜਿਸ ਮਗਰੋਂ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦਰਅਸਲ ਪਿਆਰਾ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਦੀਆਂ ਦੋ ਧਮਨੀਆਂ ਬੰਦ ਹੋ ਗਈਆਂ ਜਿਸ ਕਾਰਨ ਸਨਸ਼ਾਈਨ ਹਸਪਤਾਲ ਵਿੱਚ ਪਹਿਲਾਂ ਹੀ ਦੋ ਵੱਡੀਆਂ ਸਰਜਰੀਆਂ ਹੋ ਚੁੱਕੀਆਂ ਹਨ। ਡਾਕਟਰਾਂ ਨੂੰ ਉਨ੍ਹਾਂ ਦੀਆਂ ਧਮਨੀਆਂ ਵਿੱਚ ਦੋ ਸਟੈਂਟ ਪਾਉਣੇ ਪਏ ਹਨ। ਪਰ ਬਦਕਿਸਮਤੀ ਨਾਲ ਉਨ੍ਹਾਂ ਦੀ ਬੀਮਾ ਪਾਲਿਸੀ ਨੇ ਸਾਰੇ ਡਾਕਟਰੀ ਖਰਚਿਆਂ ਨੂੰ ਕਵਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਕਾਰਨ ਹੀ ਹੁਣ ਲਵਪ੍ਰੀਤ ਸਿੰਘ ‘ਤੇ ਸਾਰਾ ਬੋਝ ਪੈ ਗਿਆ ਹੈ। ਉਨ੍ਹਾਂ ਨੇ ਘਰ ਦੇ ਖਰਚੇ ਵੀ ਕੱਢਣੇ ਹਨ, ਕਿਰਾਏ ਵੀ ਦੇਣੇ ਹਨ ਤੇ ਅਜਿਹੇ ਵਿੱਚ ਨਾ ਚਾਹੁੰਦਿਆਂ ਵੀ ਲਵਪ੍ਰੀਤ ਸਿੰਘ ਨੇ ਭਾਈਚਾਰੇ ਨੂੰ ਮੱਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤੇ ਗੋਫੰਡ ਮੀ ‘ਤੇ ਇਸ ਲਈ ਇੱਕ ਪੇਜ ਬਣਾਇਆ ਗਿਆ ਹੈ, ਜਿਸਦੇ ਲਿੰਕ ‘ਤੇ ਜਾ ਕੇ ਤੁਸੀਂ ਵੀ ਮਦਦ ਕਰ ਸਕਦੇ ਹੋ।