ਸਾਊਥ ਆਕਲੈਂਡ ‘ਚ ਬੀਤੀ ਰਾਤ ਤਿੰਨ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਈ ਹੈ। ਇੱਥੇ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਰਾਤ 12.25 ਵਜੇ ਟਾਕਾਨਿਨੀ ਵਿੱਚ ਘਟਨਾ ਸਥਾਨ ਲਈ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰੇਟ ਸਾਊਥ ਰੋਡ ਅਤੇ ਵਾਲਟਰ ਸਟ੍ਰੀਵਨਜ਼ ਡਰਾਈਵ ਦੇ ਚੌਰਾਹੇ ‘ਤੇ ਹੋਈ ਟੱਕਰ ਵਿੱਚ ਇੱਕ ਟਰੱਕ ਅਤੇ ਦੋ ਕਾਰਾਂ ਸ਼ਾਮਿਲ ਸਨ। ਬੁਲਾਰੇ ਨੇ ਕਿਹਾ, “ਇੱਕ ਕਾਰ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਟਰੱਕ ਦਾ ਡਰਾਈਵਰ ਸਹੀ ਸਲਾਮਤ ਹੈ। ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਐਂਬੂਲੈਂਸ ਅਤੇ ਤਿੰਨ ਰੈਪਿਡ ਰਿਸਪਾਂਸ ਯੂਨਿਟਾਂ ਨੇ ਘਟਨਾ ਸਥਾਨ ‘ਤੇ ਹਾਜ਼ਰੀ ਭਰੀ ਸੀ। ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।