ਵੈਲਿੰਗਟਨ ਅਤੇ ਨਿਊਜ਼ੀਲੈਂਡ ਵੱਸਦੇ ਭਾਈਚਾਰੇ ਨੂੰ ਇੱਕ ਅਹਿਮ ਅਪੀਲ ਹੈ। ਦਰਅਸਲ ਮਾਸਟਰਟਨ ਦੇ ਰਹਿਣ ਵਾਲੇ ਮੁਨੀਸ਼ ਸਿੱਪੀ ਇਸ ਵੇਲੇ ਖਰਾਬ ਸਿਹਤ ਨਾਲ ਜੂਝ ਰਹੇ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੀਵਰ ਖਰਾਬ ਹੈ, ਜਿਸਨੂੰ ਬਦਲਣਾ ਜਲਦ ਤੋਂ ਜਲਦ ਬਹੁਤ ਜਰੂਰੀ ਹੈ। ਪਰ ਦਿੱਕਤ ਇਹ ਹੈ ਕਿ ਨਿਊਜ਼ੀਲੈਂਡ ‘ਚ ਉਨ੍ਹਾਂ ਨੂੰ ਕੋਈ ਡੋਨਰ ਨਹੀਂ ਮਿਲ ਇਸ ਲਈ ਪਰਿਵਾਰ ਭਾਰਤ ‘ਚ ਜਾਕੇ ਇਲਾਜ ਕਰਵਾਉਣਾ ਚਾਹੁੰਦਾ ਹੈ, ਜਿਸ ਲਈ ਕਾਫੀ ਜਿਆਦਾ ਖਰਚਾ ਵੀ ਆਵੇਗਾ। ਹੁਣ ਮੁਨੀਸ਼ ਦੀ ਪਤਨੀ ਨੇ ਇੱਥੇ ਵੱਸਦੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਪਤੀ ਦੇ ਇਲਾਜ ਲਈ ਉਨ੍ਹਾਂ ਦੀ ਮਾਲੀ ਮੱਦਦ ਕੀਤੀ ਜਾਵੇ। ਇਸ ਲਈ ਇੱਕ ਗਿਵ ਅ ਲਿਟਲ ਦਾ ਪੇਜ ਵੀ ਬਣਾਇਆ ਗਿਆ ਹੈ, ਜਿਸ ‘ਤੇ ਜਾਕੇ ਤੁਸੀਂ ਵੀ ਮਦਦ ਕਰ ਸਕਦੇ ਹੋ।
https://givealittle.co.nz/cause/help-munish-to-start-new-chapter-of-his-life