ਨਿਊਜ਼ੀਲੈਂਡ ‘ਚ ਚੱਲਦੀਆਂ ਕਰਾਊਨ ਕੈਬ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਰਾਊਨ ਕੈਬ ਸਬੰਧੀ ਇੱਕ ਤੋਂ ਬਾਅਦ ਕਈ ਸ਼ਕਾਇਤਾਂ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਆਕਲੈਂਡ ਦੇ ਇੱਕ ਟੈਕਸੀ ਡਰਾਈਵਰ ਨੂੰ ਨੌਕਰੀ ਗਵਾਉਣ ਦੀ ਵਾਰਨਿੰਗ ਮਿਲੀ ਹੈ। ਇਹ ਓਹੀ ਡ੍ਰਾਈਵਰ ਹੈ ਜਿਸ ਨੇ ਸੀਬੀਡੀ ਤੋਂ ਮਾਉਂਟ ਰੋਸਕਿਲ ਲਈ ਰਾਈਡ ਬੁੱਕ ਕਰਨ ਵਾਲੇ ਇੱਕ ਜੋੜੇ ਤੋਂ $17 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 10 ਕੁ ਕਿਲੋਮੀਟਰ ਦੀ ਇਸ ਰਾਈਡ ਦੇ $163.84 ਚਾਰਜ ਕੀਤੇ ਸੀ। ਹੁਣ ਡਰਾਈਵਰ ਨੂੰ ਕੰਪਨੀ ਮਾਲਕ ਨੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਹੈ। ਕੰਪਨੀ ਮਾਲਕ ਦਾ ਕਹਿਣਾ ਹੈ ਕਰਾਊਨ ਕੈਬਸ ਵਾਲੇ ਡਰਾਈਵਰ ਉਨ੍ਹਾਂ ਨੂੰ ਕਮਾਈ ਦਾ 5% ਹਿੱਸਾ ਦਿੰਦੇ ਹਨ ਤੇ 95% ਆਪ ਰੱਖਦੇ ਹਨ ਤੇ ਕਿਰਾਇਆ ਵੀ ਡਰਾਈਵਰ ਆਪ ਸੈੱਟ ਕਰ ਸਕਦੇ ਹਨ। ਪਰ ਇਸ ਮਾਮਲੇ ‘ਚ ਉਸ ਨਾਲ ਸਰਾਸਰ ਧੱਕਾ ਹੋਇਆ ਹੈ ਤੇ ਇਸ ਰਾਈਡ ਦੇ ਜਿਆਦਾ ਤੋਂ ਜਿਆਦਾ $60 ਲਏ ਜਾ ਸਕਦੇ ਸਨ। ਮਾਲਕ ਨੇ ਡਰਾਈਵਰ ਨੂੰ ਇਸ ਧੱਕੇਸ਼ਾਹੀ ਲਈ ਉਸਦਾ ਲਾਇਸੈਂਸ ਰੱਦ ਕਰਨ ਦੀ ਗੱਲ ਕਹੀ, ਜਦਕਿ ਡਰਾਈਵਰ ਨੇ ਆਪਣੀਆਂ ਮਜਬੂਰੀਆਂ ਦਾ ਵਾਸਤਾ ਦਿੰਦਿਆਂ ਉਸਨੂੰ ਇੱਕ ਹੋਰ ਮੌਕਾ ਦੇਣ ਦੀ ਗੱਲ ਕਹੀ ਤੇ ਮਹਿਲਾ ਨੂੰ ਰਾਈਡ ਡੇ $163 ਵਿੱਚੋਂ $100 ਵਾਪਿਸ ਦੇਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਅਜਿਹੇ ਮਾਮਲਿਆਂ ਬਾਰੇ ਕਈ ਸਥਾਨਕ ਚੈੱਨਲਾ ਵੱਲੋਂ ਵੀ ਖੁਲਾਸਾ ਕੀਤਾ ਗਿਆ ਹੈ।